ਦਰਅਸਲ ਕਈ ਸਾਲ ਪਹਿਲਾਂ ਕਰੀਨੇ ਨੇ ਸਿਮੀ ਗਰੇਵਾਲ ਦੇ ਹਿੱਟ ਸ਼ੋਅ Rendezvous with Simi Garewal ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਡੇਟ ’ਤੇ ਜਾਣਾ ਪਸੰਦ ਕਰੇਗੀ। ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਰਾਹੁਲ ਗਾਂਧੀ ਕਾਫੀ ਦਿਲਚਸਪ ਇਨਸਾਨ ਹੋਣਗੇ। ਉਸ ਨੂੰ ਲੱਗਦਾ ਸੀ ਕਿ ਦੋਵਾਂ ਵਿਚਾਲੇ ਕਾਫੀ ਚੰਗੀਆਂ ਗੱਲਾਂ 'ਤੇ ਚਰਚਾ ਹੋ ਸਕਦੀ ਹੈ।
ਉਸ ਨੇ ਕਿਹਾ ਕਿ ਉਹ ਹਮੇਸ਼ਾ ਇਸ ਬਾਰੇ ਸੋਚਦੀ ਹੈ ਕਿ ਦੋਵਾਂ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਉਹ ਫਿਲਮੀ ਖ਼ਾਨਦਾਨ ਤੋਂ ਹੈ ਤੇ ਰਾਹੁਲ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹਾਲਾਂਕਿ ਬਾਅਦ ਵਿੱਚ ਉਹ ਆਪਣੇ ਬਿਆਨ ਤੋਂ ਪਲਟ ਗਈ ਸੀ। 2009 ਵਿੱਚ ਉਸ ਨੇ ਕਿਹਾ ਕਿ ਇਹ ਬਹੁਤ ਪੁਰਾਣੀ ਗੱਲ ਹੈ।
ਉਸ ਸਮੇਂ ਉਸ ਨੇ ਅਜਿਹਾ ਇਸ ਲਈ ਕਿਹਾ ਸੀ ਕਿ ਕਿਉਂਕਿ ਦੋਵਾਂ ਦੇ ਸਰਨੇਮ ਮਸ਼ਹੂਰ ਸਨ। ਬਾਅਦ ਵਿੱਚ ਉਸ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਪਸੰਦ ਕਰੇਗੀ ਪਰ ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ ਡੇਟ ਨਹੀਂ ਕਰੇਗੀ।
ਵੇਖੋ ਵੀਡੀਓ-