ਜ਼ੀਰੋ ਤੋਂ ਵੀ 19.7 ਡਿਗਰੀ ਹੇਠਾਂ ਪਹੁੰਚਿਆ ਪਾਰਾ, ਬਰਫ਼ਬਾਰੀ ਕਾਰਨ ਫਸੇ ਸੈਂਕੜੇ ਵਾਹਨ
ਏਬੀਪੀ ਸਾਂਝਾ | 15 Dec 2018 06:32 PM (IST)
ਫ਼ਾਈਲ ਤਸਵੀਰ
ਸ੍ਰੀਨਗਰ: ਕਸ਼ਮੀਰ ਸਮੇਤ ਕਈ ਥਾਵਾਂ 'ਤੇ ਸ਼ੁੱਕਰਵਾਰ ਨੂੰ ਇਸ ਰੁੱਤ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੱਦਾਖ ਤੇ ਕਾਰਗਿਲ ਵਿੱਚ ਪਾਰਾ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਕਾਰਗਿਲ ਦੇ ਦ੍ਰਾਸ ਸੈਕਟਰ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫੀ 19.7 ਡਿਗਰੀ ਸੈਂਟੀਗ੍ਰੇਡ ਤਕ ਡਿੱਗ ਗਿਆ। ਪਹਾੜਾਂ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਸੈਂਕੜੇ ਵਾਹਨ ਫਸ ਗਏ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਬਨਿਹਾਲ-ਰਾਮਬਨ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਹਾਈਵੇਅ ਜਾਮ ਹੋ ਗਿਆ ਸੀ। ਬੁੱਧਵਾਰ ਨੂੰ ਜਵਾਹਰ ਟਨਲ ਲਾਗੇ ਵੀ ਬਰਫ਼ਬਾਰੀ ਕਾਰਨ ਟ੍ਰੈਫਿਕ ਜਾਮ ਹੋ ਗਿਆ ਸੀ ਜੋ ਅੱਜ ਖੁੱਲ੍ਹਿਆ ਹੈ। ਹਿਮਾਚਲ ਵਿੱਚ ਵੀ ਸਰਦੀ ਵਧ ਗਈ ਹੈ ਅਤੇ ਇਸ ਦਾ ਅਸਰ ਮੈਦਾਨਾਂ ਤਕ ਵੀ ਪਹੁੰਚ ਰਿਹਾ ਹੈ। ਮਨਾਲੀ ਵਿੱਚ ਸ਼ੁੱਕਰਵਾਰ ਨੂੰ ਪਾਰਾ ਸਿਫ਼ਰ ਤੋਂ 5.6 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ। ਕੁਫ਼ਰੀ ਵਿੱਚ ਮਨਫੀ 1.0, ਕੇਲਾਂਗ ਵਿੱਚ ਮਨਫੀ 12 ਡਿਗਰੀ, ਕਾਲਪਾ ਵਿੱਚ ਮਨਫੀ 3.0 ਡਿਗਰੀ ਪਾਰਾ ਡਿੱਗ ਗਿਆ। ਥਾਂ ਘੱਟੋ-ਘੱਟ ਤਾਪਮਾਨ (ਡਿਗਰੀ ਸੈਂਟੀਗ੍ਰੇਡ) ਦ੍ਰਾਸ -19.7 ਲੇਹ -13.9 ਗੁਲਮਰਗ -11.5 ਕਾਰਗਿਲ -10.2 ਕੋਕੇਰਨਾਗ -6.6 ਕਾਜ਼ੀਕੁੰਡ -5.0 ਕੁਪਵਾੜਾ -4.5 ਸ੍ਰੀਨਗਰ -4.2