ਨਵੀਂ ਦਿੱਲੀ: ਕਾਂਗਰਸ ਨੂੰ ਆਖਰ ਛੱਤੀਸਗੜ੍ਹ ਦਾ ਮੁੱਖ ਮੰਤਰੀ ਵੀ ਲੱਭ ਗਿਆ ਹੈ। ਸੂਤਰਾਂ ਮੁਤਾਬਕ ਤਮਰਧਵੱਜ ਸਾਹੂ ਛੱਤੀਸਗੜ੍ਹ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਂ 'ਤੇ ਮੋਹਰ ਲਾ ਦਿੱਤੀ ਹੈ। ਅੱਜ ਸ਼ਾਮ ਇਸ ਦਾ ਰਸਮੀ ਐਲਾਨ ਹੋ ਸਕਦਾ ਹੈ। ਕਾਂਗਰਸ ਇਸ ਤੋਂ ਪਹਿਲਾਂ ਰਾਜਸਥਾਨ ਲਈ ਅਸ਼ੋਕ ਗਹਿਲੋਤ ਤੇ ਮੱਧ ਪ੍ਰਦੇਸ਼ ਲਈ ਕਮਲਨਾਥ ਨੂੰ ਮੁੱਖ ਮੰਤਰੀ ਐਲਾਨ ਚੁੱਕੀ ਹੈ।


ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਨੇ ਸੀਨੀਅਰ ਲੀਡਰਾਂ ਨਾਲ ਮੁੱਖ ਮੰਤਰੀ ਦੇ ਨਾਂ 'ਤੇ ਚਰਚਾ ਕੀਤੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਦੀ ਦੌੜ ਵਿੱਚ ਚਾਰ ਨਾਂ ਟੀਐਸ ਸਿੰਘਦੇਵ, ਤਮਰਧਵੱਜ ਸਾਹੂ, ਭੂਪੇਸ਼ ਬਘੇਲ ਤੇ ਚਰਨਦਾਸ ਮਹੰਤ ਸ਼ਾਮਲ ਸੀ।

ਤਮਰਧਵੱਜ ਸਾਹੂ ਦੇ ਨਾਂ ਅੱਗੇ ਨਿਕਲਦੇ ਹੀ ਟੀਐਸ ਸਿੰਘਦੇਵ ਤੇ ਪ੍ਰਦੇਸ ਪ੍ਰਧਾਨ ਭੁਪੇਸ਼ ਬਘੇਲ ਦੇ ਹਮਾਇਤੀ ਨਾਅਰੇਬਾਜ਼ੀ ਕਰ ਰਹੇ ਹਨ। ਕਾਂਗਰਸ ਨੂੰ ਤਿੰਨ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਦੀ ਚੋਣ ਲਈ ਕਾਫੀ ਜੱਦੇ-ਜਹਿਦ ਕਰਨੀ ਪੈ ਰਿਹਾ ਹੈ।