ਨਵੀਂ ਦਿੱਲੀ: ਕਰਨਾਟਕ ਵਿੱਚ ਬੀਜੇਪੀ ਸਰਕਾਰ ਬਣਨ ਮਗਰੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਦਾ ਹੜ੍ਹ ਆ ਗਿਆ। ਇੱਕ ਪਾਸੇ ਲੋਕ ਇਸ ਬਾਰੇ ਆਪਣੇ-ਆਪਣੇ ਵਿਚਾਰ ਪ੍ਰਗਟਾ ਰਹੇ ਹਨ, ਦੂਜੇ ਪਾਸੇ ਸਿਆਸੀ ਧਿਰਾਂ ਵੀ ਟਵਿੱਟਰ 'ਤੇ ਆਹਮੋ-ਸਾਹਮਣੇ ਹੋ ਗਏ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਜਮਹੂਰੀਅਤ ਦੀ ਹਾਰ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਜਮਹੂਰੀਅਤ ਦੀ ਮੌਤ ਦਾ ਸ਼ੋਕ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਪਸ਼ਟ ਬਹੁਮਤ ਨਾ ਹੋਣ ਦੇ ਬਾਵਜੂਦ ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਅੜੀ ਹੋਈ ਹੈ।
https://twitter.com/RahulGandhi/status/996951947885228032
ਇਸ ਦੇ ਜਵਾਬ ਵਿੱਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਮਹੂਰੀਅਤ ਦੀ ਹੱਤਿਆ ਉਸ ਵੇਲੇ ਹੋ ਗਈ ਜਦੋਂ ਕਾਂਗਰਸ ਨੇ ਜੇਡੀਐਸ ਨਾਲ ਮੌਕਾਪ੍ਰਸਤ ਗੱਠਜੋੜ ਕੀਤਾ।
https://twitter.com/AmitShah/status/996978787635093504
ਯਾਦ ਰਹੇ ਕਿ ਬੀਜੇਪੀ ਦੇ ਯੇਦਯੁਰੱਪਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ 15 ਦਿਨ ਵਿੱਚ ਬਹੁਮਤ ਸਾਬਤ ਕਰਨਾ ਹੋਏਗਾ। ਬੀਜੇਪੀ ਕੋਲ 104 ਸੀਟਾਂ ਹਨ ਤੇ ਬਹੁਮਤ ਦੇ ਅੰਕੜੇ ਲਈ 112 ਸੀਟਾਂ ਚਾਹੀਦੀਆਂ ਹਨ।
https://twitter.com/AmitShah/status/996978699495931905