ਮਮਦੋਟ: ਫਿਰੋਜ਼ਪੁਰ ਦੀ ਜ਼ਿਲ੍ਹਾ ਸਰਹੱਦ ਨੇੜੇ ਪਿੰਡ ਲੱਖਾ ਹਾਜੀ ਤੋਂ ਇੱਕ ਕਸ਼ਮੀਰੀ ਨੌਜਵਾਨ ਅਚਾਨਕ ਗਾਇਬ ਹੋ ਗਿਆ ਜਿਸ ਦੇ ਬਾਅਦ ਖੂਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਸਲ ਜਣਕਾਰੀ ਮੁਤਾਬਕ ਸ੍ਰੀਨਗਰ ਦਾ ਕਸ਼ਮੀਰੀ ਨੌਜਵਾਨ ਪੰਜਾਬ ਦੇ ਪਿੰਡਾਂ ਵਿੱਚ ਗਰਮ ਕੱਪੜੇ ਵੇਚਦਾ ਸੀ ਜੋ ਪਿਛਲੇ ਇੱਕ ਹਫ਼ਤੇ ਤੋਂ ਗਾਇਬ ਹੈ। ਉਸ ਦੇ ਭਰਾ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ।
ਸੋਸ਼ਲ ਮੀਡੀਆ ’ਤੇ ਵੀ ਇਸ ਨੌਜਵਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਮੈਸੇਜ ਵਿੱਚ ਦੱਸਿਆ ਗਿਆ ਹੈ ਕਿ ਤੌਫੀਕ ਅਹਿਮਦ ਭੱਟ 11 ਫਰਵਰੀ ਨੂੰ ਫਿਰੋਜ਼ਪੁਰ ਦੇ ਮਮਦੋਟ ਦੇ ਪਿੰਡ ਲੱਖਾ ਹਾਜੀ ਵਿੱਚ ਪੈਸੇ ਲੈਣ ਆਇਆ ਸੀ ਪਰ ਵਾਪਸ ਆਪਣੇ ਸਾਥੀਆਂ ਕੋਲ ਨਹੀਂ ਪੁੱਜਾ। ਪਤਾ ਲੱਗਾ ਹੈ ਕਿ ਨੌਜਵਾਨ ਪਿਛਲੇ 3-4 ਸਾਲਾਂ ਤੋਂ ਸ੍ਰੀਨਗਰ ਦੇ ਕੁਪਵਾੜਾ ਜ਼ਿਲ੍ਹੇ ਦੇ ਇੱਖਕ ਪਿੰਡ ਤੋਂ ਆਪਣੇ ਭਰਾ ਤੇ ਹੋਰ ਸਾਥੀਆਂ ਨਾਲ ਆ ਕੇ ਪੰਜਾਬ ਵਿੱਚ ਗਰਮ ਕੱਪੜੇ ਵੇਚਣ ਦਾ ਕੰਮ ਕਰਦਾ ਸੀ।
ਇਹ ਸਾਰੇ ਨੌਜਵਾਨ ਸਵੇਰੇ ਪਿੰਡਾਂ ’ਚ ਜਾ ਕੇ ਗਰਮ ਕੱਪੜੇ ਵੇਚਦੇ ਤੇ ਸ਼ਾਮੀਂ ਆਪਣੇ ਕਮਰੇ ਵਿੱਚ ਵਾਪਸ ਆ ਜਾਂਦੇ। ਵਾਇਰਲ ਮੈਸੇਜ ਵਿੱਚ ਦਿੱਤੇ ਮੋਬਾਈਲ ਨੰਬਰ ’ਤੇ ਸੰਪਰਕ ਕਰਨ ’ਤੇ ਠੇਕੇਦਾਰ ਬਸ਼ੀਰ ਅਹਿਮਦ ਵਾਨੀ ਨੇ ਦੱਸਿਆ ਕਿ ਲਾਪਤਾ ਨੌਜਵਾਨ ਤੌਫੀਕ ਅਹਿਮਦ ਭੱਟ ਕੰਮ ਕਰਨ ਲਈ ਇੱਥੇ ਆਇਆ ਸੀ।