ਜੰਮੂ: ਜੰਮੂ ਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ 8 ਸਾਲ ਦੀ ਬੱਚੀ ਦੀ ਕਿਡਨੈਪਿੰਗ, ਰੇਪ ਅਤੇ ਕਤਲ ਦੀ ਵਾਰਦਾਤ ਦੇ ਹਿੰਦੂ-ਮੁਸਲਿਮ ਰੰਗ ਲੈਣ ਤੋਂ ਬਾਅਦ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਵਿੱਚ ਇਸ ਦੀ ਚਰਚਾ ਹੋ ਰਹੀ ਹੈ। ਹਿੰਦੂ-ਮੁਸਲਿਮ ਆਧਾਰ 'ਤੇ ਕਠੂਆ ਵਿੱਚ ਵਕੀਲਾਂ ਰਾਹੀਂ ਕ੍ਰਾਇਮ ਬ੍ਰਾਂਚ ਨੂੰ ਚਾਰਜਸ਼ੀਟ ਫਾਇਲ ਕਰਨ ਤੋਂ ਰੋਕਣ ਦੀ ਹਰਕਤ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਹੁਣ ਸੂਬੇ ਦੀ ਮੁੱਖ ਮੰਤਰੀ ਮਹਿਬੂਬ ਮੁਫਤੀ ਨੇ ਐਲਾਨ ਕੀਤਾ ਕਿ ਇਨਸਾਫ ਵਿੱਚ ਕਿਸੇ ਤਰਾਂ ਦੀ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ ਸਣੇ 7 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ।   ਕ੍ਰਾਇਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਹੀਰਾਨਗਰ ਦੇ 60 ਸਾਲ ਦੇ ਸਾਬਕਾ ਰੈਵਿਨਿਊ ਅਧਿਕਾਰੀ ਸਾਂਝੀ ਰਾਮ ਨੂੰ ਮੁੱਖ ਮੁਲਜ਼ਮ ਅਤੇ ਸਾਜ਼ਿਸ਼ਘਾੜਾ ਬਣਾਇਆ ਹੈ। ਉਸ ਨੇ ਇਹ ਵਾਰਦਾਤ ਉਸ ਇਲਾਕੇ ਵਿੱਚ ਰਹਿ ਰਹੇ ਘੱਟ ਗਿਣਤੀ ਲੋਕਾਂ ਨੂੰ ਡਰਾਉਣ ਲਈ ਅੰਜ਼ਾਮ ਦਿੱਤੀ ਸੀ। ਕ੍ਰਾਇਮ ਬ੍ਰਾਂਚ ਦੇ ਸੂਤਰਾਂ ਮੁਤਾਬਿਕ ਇੱਕ ਸਾਜ਼ਿਸ਼ ਤਹਿਤ ਸਾਂਝੀ ਰਾਮ ਨੇ ਹੀਰਾਨਗਰ ਦੇ ਦੋ ਨਾਬਾਲਿਗ ਮੁੰਡਿਆਂ ਨੂੰ ਇਸ ਘਟਨਾ ਵਾਸਤੇ ਚੁਣਿਆ। ਦਸ ਜਨਵਰੀ ਨੂੰ ਜਦੋਂ 8 ਸਾਲ ਦੀ ਆਸਿਫਾ ਆਪਣੇ ਜਾਨਵਰਾਂ ਨਾਲ ਰਸਾਨਾ ਪਿੰਡ ਪਹੁੰਚੀ ਤਾਂ ਇਨਾਂ ਦੋਹਾਂ ਨਾਬਾਲਿਗਾਂ ਨੇ ਉਸ ਦੀ ਕਿਡਨੈਪਿੰਗ ਕਰ ਲਈ ਅਤੇ ਉਸ ਦੇ ਕੋਲ ਮੰਦਿਰ ਦੇ ਦੇਵਸਥਾਨ ਲੈ ਗਏ, ਜਿੱਥੇ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਉਸ ਥਾਂ ਦੀਆਂ ਚਾਬੀਆਂ ਸਾਂਝੀ ਰਾਮ ਦੇ ਕੋਲ ਹੀ ਰਹਿੰਦੀ ਸੀ। ਸਾਂਝੀ ਰਾਮ ਨੇ ਜੰਮੂ ਕਸ਼ਮੀਰ ਪੁਲਿਸ ਵਿੱਚ ਤਾਇਨਾਤ ਦੋ ਸਪੈਸ਼ਲ ਪੁਲਿਸ ਅਫ਼ਸਰ ਦੀਪਕ ਅਤੇ ਸੁਰੇਸ਼ ਨੂੰ ਵੀ ਆਪਣੀ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ। ਬੱਚੀ ਨੂੰ ਨਸ਼ੇ ਦੀ ਦਵਾਈ ਦੇ ਕੇ ਰੇਪ ਕੀਤਾ ਗਿਆ। ਦੋਹਾਂ ਨਾਬਾਲਿਗਾ ਨੇ ਆਸਿਫਾ ਦੇ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਪੁਲਿਸ ਵਾਲੇ ਵੀ ਲਗਾਤਾਰ ਰੇਪ ਕਰਦੇ ਰਹੇ। 14 ਫਰਵਰੀ ਨੂੰ ਬੱਚੀ ਦਾ ਗਲ ਘੁੱਟਣ ਤੇ ਸਿਰ 'ਚ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਰ ਉਸ ਦੀ ਰੀੜ੍ਹ ਦੀ ਹੱਡੀ ਨੂੰ ਤੋੜਿਆ ਤਾਂ ਜੋ ਇਹ ਹਾਦਸਾ ਜਾਪੇ। ਲਾਸ਼ ਨੂੰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ। 17 ਜਨਵਰੀ ਨੂੰ ਪੁਲਿਸ ਨੂੰ ਆਸਿਫਾ ਦੀ ਲਾਸ਼ ਮਿਲੀ। ਹੀਰਾਨਗਰ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਹੀਰਾਨਗਰ ਥਾਣੇ ਵਿੱਚ ਤੈਨਾਤ ਸਬ ਇੰਸਪੈਕਟਰ ਆਨੰਦ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੇ ਮੌਕੇ 'ਤੇ ਪਹੁੰਚ ਕੇ ਕੁੜੀ ਦੀ ਲਾਸ਼ ਨੂੰ ਚੁੱਕਿਆ ਤੇ ਕੱਪੜੇ ਐਫਐਸਐਲ ਭੇਜੇ। ਕ੍ਰਾਇਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਸਬ ਇੰਸੈਪਕਟਰ ਆਨੰਦ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੂੰ ਗ੍ਰਿਫਤਾਰ ਕੀਤਾ ਹੈ। 18 ਜਨਵਰੀ ਨੂੰ ਹੀ ਪੁਲਿਸ ਇਸ ਮਾਮਲੇ ਵਿੱਚ ਇੱਕ 15 ਸਾਲ ਦੇ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਅੱਗੇ ਵੱਧ ਹੀ ਰਹੀ ਸੀ ਕਿ ਪੁਲਿਸ ਨੇ ਜਾਂਚ ਦਾ ਅਧਿਕਾਰੀ ਐਡੀਸ਼ਨਲ ਐਸਪੀ ਸਾਂਬਾ ਨੂੰ ਸੌਂਪ ਦਿੱਤਾ ਹੈ। ਉਸ ਨੇ ਹੀਰਾਨਗਰ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਹੈ। ਜਾਂਚ 22 ਜਨਵਰੀ ਨੂੰ ਕ੍ਰਾਇਮ ਬ੍ਰਾਂਚ ਨੂੰ ਮਿਲੀ। ਕ੍ਰਾਇਮ ਬ੍ਰਾਂਚ ਨੇ ਦੀਪਕ ਖਜੂਰੀਆ ਅਤੇ ਸੁਰਿੰਦਰ ਵਰਮਾ ਨਾਂ ਦੇ ਪੁਲਿਸ ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ। 23 ਜਨਵਰੀ ਨੂੰ ਇੱਕ ਜਥੇਬੰਦੀ ਬਣਾਈ ਗਈ ਜਿਸ ਦਾ ਨਾਂ ਹਿੰਦੂ ਏਕਤਾ ਮੰਚ ਰੱਖਿਆ ਗਿਆ। ਇਸ ਦਾ ਚੇਅਰਮੈਨ ਸਰਕਾਰ ਵਿੱਚ ਸ਼ਾਮਿਲ ਬੀਜੇਪੀ ਦੇ ਸੂਬਾ ਸੈਕਟਰੀ ਵਿਜੇ ਸ਼ਰਮਾ ਨੂੰ ਬਣਾਇਆ ਗਿਆ। ਵਿਜੇ ਸ਼ਰਮਾ ਦਾ ਦਾਅਵਾ ਹੈ ਕਿ ਇਹ ਮੰਚ ਗ਼ੈਰ ਰਾਜਨੀਤਕ ਹੈ ਅਤੇ ਬੀਜੇਪੀ ਤੋਂ ਇਸ ਮੰਚ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇਹ ਵੀ ਦਾਅਵਾ ਕਰ ਰਹੇ ਹਨ ਕਿ ਇਸ ਮੰਚ ਨੂੰ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ। ਦਰਅਸਲ, ਰਸਾਨਾ ਪਿੰਡ ਹਿੰਦੂ ਅਬਾਦੀ ਵਾਲਾ ਇਲਾਕਾ ਹੈ। ਜੰਗਲ ਵਿੱਚ ਗੁੱਜਰ ਤੇ ਬਕਰਵਾਲ ਮੁਸਲਮਾਨ ਜਾਨਵਰ ਲੈ ਕੇ ਆਉਂਦੇ ਹਨ। ਬੱਚੀ ਇਸੇ ਤਬਕੇ ਨਾਲ ਸਬੰਧਤ ਸੀ। ਇਲਾਕੇ ਦੇ ਹਿੰਦੂਆਂ ਦਾ ਕਹਿਣਾ ਹੈ ਕਿ ਜ਼ਮੀਨ 'ਤੇ ਕਬਜ਼ਾ ਹੋ ਰਿਹਾ ਹੈ ਤੇ ਪਸ਼ੂ ਖੇਤਾਂ ਵਿੱਚ ਜਾ ਰਹੇ ਹਨ। ਗ੍ਰਿਫ਼ਤਾਰ ਦੋਵੇਂ ਪੁਲਿਸ ਮੁਲਾਜ਼ਮ ਰਸਾਨਾ ਪਿੰਡ ਦੇ ਹੀ ਹਨ। ਮੁਸਲਮਾਨਾਂ ਨਾਲ ਇਨ੍ਹਾਂ ਦੀ ਝੜਪ ਹੁੰਦੀ ਰਹਿੰਦੀ ਸੀ। ਉਨ੍ਹਾਂ ਦੀ ਰੰਜਿਸ਼ ਦਾ ਸ਼ਿਕਾਰ ਅੱਠ ਸਾਲਾਂ ਦੀ ਮਾਸੂਮ ਆਸਿਫ਼ਾ ਹੋ ਗਈ।