ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਹਾਜ ਲੋਕਾਂ ਲਈ ਵਿਸ਼ੇਸ਼ ਬੱਸ ਸੇਵਾ ਲੈ ਕੇ ਆਏ ਹਨ। ਕੇਜਰੀਵਾਲ ਨੇ ਅੱਜ ਐਸੀਆਂ 100 ਬੱਸਾਂ ਨੂੰ ਹਰੀ ਝੰਡੀ ਦੇ ਕੇ ਦਿੱਲੀ ਦੀਆਂ ਸੜਕਾਂ 'ਤੇ ਉਤਾਰਿਆ। ਇਹ ਬੱਸਾਂ ਆਧੁਨਿਕ ਤਕਨੀਕ ਨਾਲ ਲੈਸ ਹਨ। ਅਪਹਾਜ ਲੋਕ ਇਨ੍ਹਾਂ ਬੱਸਾਂ 'ਚ ਬਿਨ੍ਹਾਂ ਕਿਸੇ ਮੁਸ਼ਕਲ ਚੜ੍ਹ ਤੇ ਉੱਤਰ ਸਕਦੇ ਹਨ।


ਇਨ੍ਹਾਂ ਬੱਸਾਂ ਵਿੱਚ ਹਾਈਡਰੋਲਿਕ ਲਿਫਟ, ਜੀਪੀਐਸ ਟ੍ਰੈਕਰ, ਪੈਨਿਕ ਬਟਨ ਤੇ ਸੀਸੀਟੀਵੀ ਕੈਮਰੇ ਲੱਗੇ ਹਨ। ਇਸ ਦੇ ਨਾਲ ਹੀ ਇਨ੍ਹਾਂ ਬਸਾਂ 'ਚ ਔਰਤਾਂ ਦੀ ਸੁਰੱਖਿਆ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, "ਮੈਂ ਅੱਜ 100 ਹੋਰ ਬੱਸਾਂ ਨੂੰ ਹਰੀ ਝੰਡੀ ਦਿਖਾਈ। ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਕਾਫੀ ਨਵੀਆਂ ਬੱਸਾਂ ਦੌੜ ਰਹੀਆਂ ਹਨ। ਦਿੱਲੀ ਦੇ ਪਬਲਿਕ ਟ੍ਰਾਂਸਪੋਰਟ ਨੂੰ ਆਧੁਨਿਕ ਬਣਾਉਣਾ ਮੇਰਾ ਸੁਪਨਾ ਹੈ।"