ਕੇਜਰੀਵਾਲ ਨੇ ਇਹ ਵੀ ਕਿਹਾ ਕਿ ਲੋਕਾਂ ਕਨੂੰ ਲੱਗਦਾ ਹੈ ਕਿ ਜੇਕਰ ਦਿੱਲੀ ਦੇ ਸਾਰੇ ਸੱਤੇ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਹੁੰਦੇ ਤਾਂ ਮੈਟਰੋ ਦਾ ਕਿਰਾਇਆ ਨਹੀਂ ਵਧਦਾ। ਉਨ੍ਹਾਂ ਕਿਹਾ ਕਿ ਲੋਕ ਸੋਚਦੇ ਹਨ, ਸਿਰਫ 'ਆਪ' ਦਿੱਲੀ ਵਾਲਿਆਂ ਦੇ ਹੱਕ ਲਈ ਲੜਦੀ ਹੈ। ਬੀਜੇਪੀ/ਕਾਂਗਰਸ ਦੇ ਸੰਸਦ ਮੈਂਬਰ ਕਦੇ ਵੀ ਦਿੱਲੀ ਵਾਲਿਆਂ ਦੀ ਨਹੀਂ ਸੋਚਦੇ ਤੇ ਜੇਕਰ ਸੱਤੇ ਸੰਸਦ ਮੈਂਬਰ 'ਆਪ' ਦੇ ਹੁੰਦੇ ਤਾਂ ਸੀਲਿੰਗ ਨਹੀਂ ਹੁੰਦੀ ਤੇ ਨਾ ਹੀ ਮੈਟਰੋ ਦਾ ਕਿਰਾਇਆ ਵਧਦਾ।
ਜ਼ਿਕਰਯੋਗ ਹੈ ਕਿ ਸਾਲ 2014 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਿਲੀ ਵਾਰ ਬੀਜੇਪੀ ਦੇ ਪੀਐਮ ਉਮੀਦਵਾਰ ਬਣੇ ਸੀ ਤਾਂ ਮੋਦੀ ਲਹਿਰ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਬਾ ਸੀਟਾਂ 'ਤੇ ਭਾਜਪਾ ਦਾ ਹੀ ਕਬਜ਼ਾ ਹੀ ਹੋ ਗਿਆ ਸੀ। ਇਸ ਲਿਹਾਜ਼ ਨਾਲ ਇਹ ਦੇਖਣਾ ਹੋਵੇਗਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਰ ਪਾਰਟੀਆਂ ਹੱਥ ਕਿੰਨੀ ਸਫ਼ਲਤਾ ਲੱਗਦੀ ਹੈ।