ਨਵੀਂ ਦਿੱਲੀ: ਦਿੱਲੀ ਸਰਕਾਰ ਨੂੰ ਇੱਕ ਦਿਨ ਦੇ ਅੰਦਰ 10,000 ਈਮੇਲ, 4 ਲੱਖ ਵਟਸਐਪ ਸੰਦੇਸ਼ ਤੇ 27,000 ਰਿਕਾਰਡ ਮੈਸੇਜ ਲੌਕਡਾਊਨ ਦੇ ਸੁਝਾਅ ਵਜੋਂ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚ ਢਿੱਲ ਦੇ ਬਾਰੇ ਸੁਝਾਅ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ 17 ਮਈ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਆਗਿਆ ਦਿੱਤੀ ਜਾ ਸਕਦੀ ਹੈ।


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਤੋਂ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਸ਼ਾਮ 5 ਵਜੇ ਤਕ ਸੁਝਾਅ ਸਵੀਕਾਰ ਕਰੇਗੀ।ਕੇਜਰੀਵਾਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸਰਕਾਰ 17 ਮਈ ਤੋਂ ਬਾਅਦ 'ਚ ਢਿੱਲ 'ਤੇ ਕੇਂਦਰ ਨੂੰ ਆਪਣੇ ਪ੍ਰਸਤਾਵ 'ਚ ਲੋਕਾਂ ਤੇ ਡਾਕਟਰੀ ਮਾਹਰਾਂ ਦੇ ਸੁਝਾਅ ਵੀ ਸ਼ਾਮਲ ਕਰੇਗੀ। ਇਹ ਪਤਾ ਲੱਗਿਆ ਹੈ ਕਿ ਇੱਕ ਸਮਰਪਿਤ ਟੀਮ ਮੰਗਲਵਾਰ ਤੋਂ ਸੁਝਾਵਾਂ - ਖਾਸ ਕਰਕੇ ਈਮੇਲਾਂ ਤੇ ਵਟਸਐਪ ਸੰਦੇਸ਼ਾਂ ਨੂੰ ਪੜ੍ਹ ਰਹੀ ਹੈ।

ਸਰਕਾਰ ਨੇ ਸੁਝਾਅ ਲੈਣ ਲਈ ਇੱਕ ਵਟਸਐਪ ਨੰਬਰ - 8800007722, ਹੈਲਪਲਾਈਨ ਨੰਬਰ -1031 ਤੇ ਇਕ ਈਮੇਲ ਆਈਡੀ - delhicm.suggestions@gmail.com ਜਾਰੀ ਕੀਤਾ ਹੈ।

ਦਿੱਲੀ ਸਰਕਾਰ ਕੇਂਦਰ ਨੂੰ ਅਪੀਲ ਕਰ ਰਹੀ ਹੈ ਕਿ ਸ਼ਹਿਰ ਵਿੱਚ ਰੈਡ ਜ਼ੋਨ ਦੇ ਸ਼੍ਰੇਣੀਕਰਨ ਦਾ ਮੁੜ ਆਕਲਨ ਕਰੇ ਤਾਂ ਜੋ ਆਬਾਦੀ ਦੀ ਘਣਤਾ ਤੇ ਕਾਰੋਬਾਰਾਂ ਅਤੇ ਹੋਰ ਵਪਾਰਕ ਗਤੀਵਿਧੀਆਂ ਨੂੰ ਦੁਬਾਰਾ ਖੋਲ੍ਹਣ 'ਚ ਮਦਦ ਮਿਲੇ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!

ਲੌਕਡਾਊਨ ਤੋਂ ਅੱਕ ਘਰ ਮੁੜ ਰਹੇ ਪਰਵਾਸੀਆਂ ਨਾਲ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ

ਭਾਰਤ 'ਚ ਕੋਰੋਨਾ ਨੂੰ ਨਹੀਂ ਲੱਗੀ ਬਰੇਕ, ਪੌਣੇ ਲੱਖ ਤੋਂ ਵਧੇ ਕੇਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ