ਦਿੱਲੀ: ਦਿੱਲੀ 'ਚ ਸੋਮਵਾਰ ਨੂੰ ਓਡ ਈਵਨ ਫਾਰਮੂਲਾ ਲਾਗੂ ਨਹੀਂ ਹੋਵੇਗਾ ਕਿਉਂਕਿ ਐਨਜੀਟੀ ਨੇ ਇਸ ਨੂੰ ਦੋ ਪਹੀਆਂ ਵਾਹਨਾਂ 'ਤੇ ਵੀ ਲਾਗੂ ਕਰਨ ਨੂੰ ਕਿਹਾ ਸੀ। ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਲੋਕਾਂ 'ਚ ਹਾਹਾਕਾਰ ਮੱਚ ਜਾਏਗੀ ਕਿਉਂਕਿ ਆਮ ਲੋਕ ਸਕੂਟਰ ਮੋਟਰਸਾਈਕਲ ਹੀ ਸਵਾਰੀ ਕਰਦੇ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਸਰਕਾਰ ਸੋਮਵਾਰ ਨੂੰ ਮੁੜ ਐਨ ਜੀ ਟੀ ਸਾਹਮਣੇ ਆਪਣਾ ਕੇਸ ਰੱਖੇਗੀ। ਦਿੱਲੀ ਵਿੱਚ ਤਕਰੀਬਨ 66 ਲੱਖ ਦੁਪਹੀਆ ਵਾਹਨ ਹਨ, ਜੋ ਇਸ ਯੋਜਨਾ ਤੋਂ ਪ੍ਰਭਾਵਿਤ ਹੋਣੇ ਸਨ। ਇਸ ਤੋਂ ਇਲਾਵਾ ਇਸ ਵਾਰ ਮਹਿਲਾਂ ਵਾਹਨ ਚਾਲਕਾਂ ਨੂੰ ਵੀ ਇਸ ਤੋਂ ਛੋਟ ਨਹੀਂ ਦਿੱਤੀ ਗਈ ਸੀ। ਇਸੇ ਕਾਰਨ ਹੀ ਦਿੱਲੀ ਸਰਕਾਰ ਨੇ ਲੋਕਾਂ ਤੋਂ ਡਰਦਿਆਂ ਆਪਣਾ ਫੈਸਲਾ ਬਦਲਿਆ ਹੈ। ਕੌਮੀ ਹਰਿਤ ਟ੍ਰਿਬੀਊਨਲ ਨੇ ਸਰਕਾਰ ਨੂੰ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਜਦੋਂ-ਜਦੋਂ ਪ੍ਰਦੂਸ਼ਣ ਦਾ ਪੱਧਰ ਵਧੇਗਾ, ਉਦੋਂ ਟਾਂਕ-ਜੁਸਤ ਸਕੀਮ ਨੂੰ ਲਾਗੂ ਕੀਤਾ ਜਾਵੇ। ਟ੍ਰਿਬੀਊਨਲ ਨੇ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਪਾਣੀ ਦਾ ਛਿੜਕਾਅ ਵੀ ਜਾਰੀ ਰੱਖਿਆ ਜਾਵੇ। ਐਨ.ਜੀ.ਟੀ. ਦਾ ਇਹ ਵੀ ਕਹਿਣਾ ਹੈ ਕਿ ਭਵਿੱਖ ਵਿੱਚ ਹਾਲਾਤ ਵਿਗੜਨ ਤੋਂ ਪਹਿਲਾਂ ਹੀ ਇਹ ਕਦਮ ਚੁੱਕ ਲਏ ਜਾਣ।