ਸਮੋਗ ਕਾਰਨ ਵੱਡੇ ਪੱਧਰ 'ਤੇ ਆਵਾਜਾਈ ਪ੍ਰਭਾਵਿਤ
ਏਬੀਪੀ ਸਾਂਝਾ | 11 Nov 2017 01:59 PM (IST)
ਨਵੀਂ ਦਿੱਲੀ: ਸੰਘਣੀ ਧੁੰਦ ਕਾਰਨ ਦਿੱਲੀ ਨੂੰ ਆਉਣ ਜਾਣ ਵਾਲੀਆਂ 64 ਟਰੇਨਾਂ ਦੇਰੀ ਵਿਚ ਹਨ, 14 ਟਰੇਨਾਂ ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ ਹੈ। ਦੋ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸੇ ਦੇ ਨਾਲ ਹੀ ਪੰਜਾਬ ਦੇ ਦੇਸ਼ ਦੇ ਹੋਰ ਸੂਬਿਆਂ 'ਚ ਹੀ ਸਗੋਮ ਕਾਰਨ ਹਰ ਰੋਜ਼ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦਿੱਲੀ ਵਿੱਚ ਜ਼ਹਿਰੀਲੀ ਹਵਾ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਲੋਕਾਂ ਨੂੰ ਥੋੜ੍ਹੇ ਸਮੇਂ ਲਈ ਖੁੱਲ੍ਹ ਕੇ ਸਾਹ ਲੈਣਾ ਨਸੀਬ ਨਹੀਂ ਹੋ ਰਿਹਾ ਤੇ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੈ। ਸਮੌਗ ਦੇ ਇਸ ਹਮਲੇ ਤੋਂ ਬਾਅਦ ਹੀ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਇਸੇ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਡੀਸੀਟੀ ਬੱਸਾਂ 'ਚ ਮੁਫਤ ਸਫ਼ਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ।ਇਸਦੇ ਤਹਿਤ ਤੁਸੀਂ ਦਿੱਲੀ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬੱਸ ਦਾ ਸਫਰ ਮੁਫਤ ਕਰ ਸਕਦੇ ਹੋ। ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਇਸ ਹਾਲਤ ਤੱਕ ਪੁੱਜ ਚੁੱਕਿਆ ਹੈ ਕਿ ਲੋਕ ਕਾਫੀ ਪ੍ਰੇਸ਼ਾਨ ਹਨ। ਦਿੱਲੀ ਵਿੱਚ ਜ਼ਹਿਰੀਲੀ ਹਵਾ ਤੋਂ ਪ੍ਰੇਸ਼ਾਨੀ ਦਾ ਮਾਮਲਾ ਕਿੰਨਾ ਸੰਗੀਨ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਤੇ ਦਿੱਲੀ ਉੱਚ ਅਦਾਲਤ ਨੇ ਵੱਖ-ਵੱਖ ਸਰਕਾਰਾਂ ਤੇ ਸੰਸਥਾਵਾਂ ਨੂੰ ਖੂਬ ਝਾੜ ਪਾਈ ਹੈ।