ਨਵੀਂ ਦਿੱਲੀ: ਸੱਤਾਧਾਰੀ ਪਾਰਟੀ ਬੀਜੇਪੀ ਦੇ ਪੰਨਾ ਪ੍ਰਮੁੱਖ ਮਾਡਲ ਦੀ ਤਰਜ 'ਤੇ ਆਮ ਆਦਮੀ ਪਾਰਟੀ ਨੇ ਵੀ ਨਵੀਂ ਯੋਜਨਾ ਬਣਾਈ ਹੈ। 2019 ਦੀਆਂ ਲੋਕ ਸਭਾ ਚੋਣਾਂ ਲਈ ਆਪ ਵੋਟਰਾਂ ਨਾਲ ਸਿੱਧੇ ਸੰਪਰਕ ਲਈ 25 ਲੱਖ ਬਲਾਕ ਪ੍ਰਧਾਨ ਨਿਯੁਕਤ ਕਰੇਗੀ।


ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਦੇ ਸੰਯੋਜਕ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ 'ਚ ਇਹ ਪ੍ਰਧਾਨ 25,000 ਵੋਟਰ ਕੇਂਦਰਾਂ ਨੂੰ ਕਵਰ ਕਰਨਗੇ। ਇਨਾਂ ਦੀ ਨਿਯੁਕਤੀ ਨਵੰਬਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।


ਦਿੱਲੀ 'ਚ ਸੱਤ ਚੋਂ ਪੰਜ ਲੋਕ ਸਭਾ ਸੀਟਾਂ ਦੇ ਪ੍ਰਭਾਰੀ ਨੇਤਾਵਾਂ ਦੇ ਨਾਵਾਂ ਦਾ ਐਲਾਨ ਆਪ ਪਹਿਲਾਂ ਹੀ ਕਰ ਚੁੱਕੀ ਹੈ। ਉਨ੍ਹਾਂ ਦੇ ਅਧਿਕਾਰਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਉਨ੍ਹਾਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗੋਪਾਲ ਰਾਏ ਨੇ ਕਿਹਾ ਕਿ ਬਲਾਕ ਪ੍ਰਧਾਨ ਲੋਕਸਭਾ ਚੋਣਾਂ ਲੜਨ 'ਚ ਪਾਰਟੀ ਦੀ ਨੀ