ਪਣਜੀ : ਹਾਲ ਹੀ ਵਿੱਚ ਆਪਣੀ ਜੀਭ ਦੀ ਸਰਜਰੀ ਕਰਾਉਣ ਵਾਲੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਿਹਾ ਕਿ ਕੇਜਰੀਵਾਲ ਦੀ ਜ਼ੁਬਾਨ ਇਸ ਲਈ ਛੋਟੀ ਕੀਤੀ ਗਈ ਕਿਉਂਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਖ਼ਿਲਾਫ਼ ਜ਼ਿਆਦਾ ਬੋਲਣ ਦੀ ਵਜ੍ਹਾ ਨਾਲ ਉਸ ਦੀ ਜ਼ੁਬਾਨ ਕਾਫ਼ੀ ਲੰਬੀ ਹੋ ਗਈ ਸੀ।
ਬਹਰਹਾਲ, ਪਰੀਕਰ ਨੇ ਕਿਹਾ,'ਬਿਮਾਰ ਹੋਣ ਦੀ ਵਜ੍ਹਾ ਨਾਲ ਛੁੱਟੀ 'ਤੇ ਜਾਣ ਲਈ ਕੇਜਰੀਵਾਲਦੇ ਪ੍ਰਤੀ ਸਹਾਨੁਭੂਤੀ ਜਤਾਈ ਹੈ।'ਗੋਆ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਜਸਭਾ ਵਿੱਚ ਵਰਕਰਾਂ ਦੇ ਕੋਰ ਗਰੁੱਪ ਨੂੰ ਸੰਬੋਧਿਤ ਕਰਦੇ ਹੋਏ ਪਰੀਕਰ ਨੇ ਕਿਹਾ,' ਦਿੱਲੀ ਵਿੱਚ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖ਼ਿਲਾਫ਼ ਬੋਲਦੇ ਹਨ ਅਤੇ ਇੱਥੇ ਉਹ ਮੇਰੇ ਖ਼ਿਲਾਫ਼ ਬੋਲਦੇ ਹਨ। ਇਸ ਕਾਰਨ ਹੀ ਉਨ੍ਹਾਂ ਦੀ ਜ਼ੁਬਾਨ ਲੰਬੀ ਹੋ ਗਈ ਸੀ ਅਤੇ ਹੁਣ ਇਸ ਨੂੰ ਛੋਟਾ ਕਰਨਾ ਪੈ ਰਿਹਾ ਹੈ।'
ਹਾਲਾਂਕਿ, ਪਰੀਕਰ ਨੇ ਤੁਰੰਤ ਇਹ ਵੀ ਕਿਹਾ,'ਮੈਨੂੰ ਉਨ੍ਹਾਂ ਨਾਲ ਸਹਾਨੁਭੂਤੀ ਹੈ ਕਿਉਂਕਿ ਉਹ ਬਿਮਾਰੀ ਕਾਰਨ ਛੁੱਟੀ 'ਤੇ ਹਨ।'