ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਦੋਹਰੀ ਖੁਸ਼ੀ ਦਾ ਦਿਨ ਹੈ। ਅੱਜ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਵੀ ਹੈ ਤੇ ‘ਆਪ’ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਜਿੱਤ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਪਾਰਟੀ ਹੈੱਡਕੁਆਰਟਰ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ।
ਸੁਨੀਤਾ ਕੇਜਰੀਵਾਲ ਨੇ ਕਿਹਾ, "ਦਿੱਲੀ ਦੇ ਲੋਕਾਂ ਨੇ ਨਕਾਰਾਤਮਕ ਰਾਜਨੀਤੀ ਨੂੰ ਰੱਦ ਕਰ ਦਿੱਤਾ ਹੈ, ਇਹ ਸੱਚ ਦੀ ਜਿੱਤ ਹੈ। ਮੈਨੂੰ ਵਿਸ਼ਵਾਸ ਸੀ ਕਿ ਅਸੀਂ ਜਿੱਤ ਜਾਵਾਂਗੇ।" ਉਨ੍ਹਾਂ ਕਿਹਾ, “ਦਿੱਲੀ ਦੇ ਲੋਕਾਂ ਨੇ ਜਨਮ ਦਿਨ ‘ਤੇ ਵੱਡਾ ਤੋਹਫਾ ਦਿੱਤਾ ਹੈ। ਸੱਚਾਈ ਜਿੱਤ ਗਈ ਹੈ। ਅਸੀਂ ਲੋਕਾਂ ਵਿੱਚ ਜਾ ਰਹੇ ਸੀ। ਲੋਕਾਂ ਨੂੰ ਕੰਮ ਤੇ ਵਿਸ਼ਵਾਸ ਸੀ। ਮੈਨੂੰ ਜਿੱਤਣ ਦਾ ਭਰੋਸਾ ਸੀ। ਦਿੱਲੀ ਦੇ ਲੋਕ ਬਹੁਤ ਸੂਝਵਾਨ ਹਨ। ਸਾਨੂੰ ਵਿਸ਼ਵਾਸ ਸੀ ਕਿ ਦਿੱਲੀ ਦੇ ਲੋਕ ਨਕਾਰਾਤਮਕ ਰਾਜਨੀਤੀ ਨੂੰ ਨਕਾਰ ਦੇਣਗੇ। ''
ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਨੇ 'ਏਬੀਪੀ ਨਿਉਜ਼' ਨੂੰ ਦੱਸਿਆ ਕਿ ਜਨਤਾ ਨੇ ਕੰਮ ‘ਤੇ ਵੋਟ ਪਾਈ ਹੈ। ਅਸੀਂ ਇਸ ਲਈ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਵਿਰੋਧੀ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਨਕਾਰਾਤਮਕ ਮੁਹਿੰਮ ਚਲਾਈ ਗਈ ਸੀ, ਉਸ ਨੂੰ ਦਿੱਲੀ ਦੇ ਲੋਕਾਂ ਨੇ ਰੱਦ ਕਰ ਦਿੱਤਾ। ਲੋਕਾਂ ਨੇ ਕੰਮ ਤੇ ਵੋਟ ਪਾਈ ਹੈ।
ਬੇਟਾ ਪੁਲਕਿਤ ਕੇਜਰੀਵਾਲ ਨੇ ਵੀ ਪਾਪਾ ਅਰਵਿੰਦ ਕੇਜਰੀਵਾਲ ਦੀ ਜਿੱਤ ਬਾਰੇ ਕਿਹਾ ਕਿ ਜਿੱਤ ਦਾ ਪੂਰਾ ਭਰੋਸਾ ਸੀ। ਜਨਤਾ ਚੋਣ ਪ੍ਰਚਾਰ ਦੌਰਾਨ ਕਹਿ ਰਹੀ ਸੀ, ਤੁਸੀਂ ਚੋਣ ਪ੍ਰਚਾਰ ਕਿਉਂ ਕਰ ਰਹੇ ਹੋ?
ਕੇਜਰੀਵਾਲ ਦੀ ਜਿੱਤ ਦੀ ਹੈਟ੍ਰਿਕ ਤੇ ਇਹ ਬੋਲੇ ਹਰਸ਼ਿਤਾ ਤੇ ਪੁਲਕਿਤ ਕੇਜਰੀਵਾਲ
ਏਬੀਪੀ ਸਾਂਝਾ
Updated at:
11 Feb 2020 06:45 PM (IST)
ਦਿੱਲੀ ਵਿਧਾਨ ਸਭਾ ਚੋਣ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਦੋਹਰੀ ਖੁਸ਼ੀ ਦਾ ਦਿਨ ਹੈ। ਅੱਜ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਵੀ ਹੈ ਤੇ ‘ਆਪ’ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਜਿੱਤ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਪਾਰਟੀ ਹੈੱਡਕੁਆਰਟਰ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ।
- - - - - - - - - Advertisement - - - - - - - - -