ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ 2020 ਨੂੰ ਭਾਰਤ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲੇਨਿਆ ਟਰੰਪ ਵੀ ਹੋਣਗੇ। ਇਸ ਯਾਤਰਾ 'ਚ ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ ਦੇ ਨਾਲ-ਨਾਲ ਪੀਐਮ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ।


ਵਾਈਟ ਹਾਉਸ ਵਲੋਂ ਇਸ ਦੌਰੇ ਨੂੰ ਲੈ ਕੇ ਜਾਰੀ ਬਿਆਨ ਮੁਤਾਬਕ ਪਿਛਲੇ ਹਫ਼ਤੇ ਇੱਕ ਫੋਨ ਕਾਲ ਦੌਰਾਨ, ਰਾਸ਼ਟਰਪਤੀ ਟਰੰਪ ਤੇ ਪ੍ਰਧਾਨਮੰਤਰੀ ਮੋਦੀ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਇਹ ਯਾਤਰਾ ਅਮਰੀਕਾ ਅਤੇ ਭਾਰਤ ਦੀ ਰਣਨੀਤੀਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਨਾਲ ਹੀ ਅਮਰੀਕਾ ਤੇ ਭਾਰਤੀ ਲੋਕਾਂ ਦੇ ਵਿੱਚ ਮਜ਼ਬੂਤ ਤੇ ਸਥਾਈ ਰਿਸ਼ਤੇ ਬਣਨਗੇ।

ਟਰੰਪ ਦੀ ਇਹ ਯਾਤਰਾ ਛੋਟਾ ਦੌਰਾ ਕਰੀਬ 48 ਘੰਟੇ ਦਾ ਹੀ ਹੈ। ਪਰ ਇਸ ਦੌਰਾਨ ਤਿਆਰੀ ਚੱਲ ਰਹੀ ਹੈ ਕਿ ਉਨ੍ਹਾਂ ਦਾ ਸਵਾਗਤ 'ਕੇਮ ਛੋ ਟਰੰਪ' ਜਿਹੇ ਵੱਡਾ ਸਮਾਗਮ ਨਾਲ ਕੀਤਾ ਜਾਵੇ। ਕਾਫੀ ਹੱਦ ਤੱਕ ਉਸ ਤਰ੍ਹਾਂ ਦਾ ਆਯੋਜਨ ਹੋਵੇਗਾ ਜਿਵੇਂ ਪੀਐਮ ਮੋਦੀ ਦੇ ਲਈ ਅਮਰੀਕਾ ਦੇ ਹਿਊਸਟਨ ਦੇ ਐਨਆਰਜੀ ਸਟੇਡੀਅਮ 'ਚ ਆਯੋਜਿਤ ਕੀਤਾ 'ਹਾਊਡੀ ਮੋਦੀ' ਕੀਤਾ ਗਿਆ ਸੀ।