pre-wed ਸ਼ੂਟ ਦੌਰਾਨ ਨਹਿਰ 'ਚ ਡਿੱਗਿਆ ਜੋੜਾ, ਦੇਖੋ ਕਮਾਲ ਦੀ ਵੀਡੀਓ
ਏਬੀਪੀ ਸਾਂਝਾ | 20 Apr 2019 05:31 PM (IST)
ਦੋਵੇਂ ਜਣੇ ਫੋਟੋ ਖਿਚਵਾਉਂਦੇ ਹੋਏ ਨਹਿਰ ਵਿੱਚ ਡਿੱਗ ਜਾਂਦੇ ਹਨ। ਹਾਲਾਂਕਿ ਇਸ ਨਾਲ ਦੋਵੇਂ ਜਣਿਆਂ ਨੂੰ ਕੋਈ ਸੱਟ ਨਹੀਂ ਲੱਗਦੀ। ਪਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਵੇਖਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਵੈਡਪਲੈਨਰ ਵੈਡਿੰਗ ਸਟੂਡੀਓ ਵੱਲੋਂ ਸ਼ੇਅਰ ਕੀਤੀ ਗਈ ਹੈ।
ਚੰਡੀਗੜ੍ਹ: ਕੇਰਲਾ ਵਿੱਚ ਪ੍ਰੀ-ਵੈਡਿੰਗ ਸ਼ੂਟ ਕਰਵਾ ਰਹੇ ਇੱਕ ਜੋੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਦੋਵੇਂ ਜਣੇ ਫੋਟੋ ਖਿਚਵਾਉਂਦੇ ਹੋਏ ਨਹਿਰ ਵਿੱਚ ਡਿੱਗ ਜਾਂਦੇ ਹਨ। ਹਾਲਾਂਕਿ ਇਸ ਨਾਲ ਦੋਵੇਂ ਜਣਿਆਂ ਨੂੰ ਕੋਈ ਸੱਟ ਨਹੀਂ ਲੱਗਦੀ। ਪਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਵੇਖਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਵੈਡਪਲੈਨਰ ਵੈਡਿੰਗ ਸਟੂਡੀਓ ਵੱਲੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਜਣੇ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਬੈਠੇ ਹਨ। ਕੁਝ ਬੰਦਿਆਂ ਨੇ ਕਿਸ਼ਤੀ ਨੂੰ ਫੜਿਆ ਹੋਇਆ ਹੈ ਤੇ ਕੁਝ ਇਸ ਦੇ ਆਸ-ਪਾਸ ਖਲੋਤੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਫੋਟੋਗ੍ਰਾਫਰ ਦੇ ਇਸ਼ਾਰਾ ਕਰਨ 'ਤੇ ਕਿਸ਼ਤੀ ਦੇ ਆਸ-ਪਾਸ ਖੜੇ ਬੰਦੇ ਫੋਟੋ ਖਿਚਵਾਉਣ ਵਾਲੇ ਜੋੜੇ 'ਤੇ ਪਾਣੀ ਸੁੱਟਦੇ ਹਨ ਤਾਂ ਜੋ ਮੀਂਹ ਦਾ ਦ੍ਰਿਸ਼ ਸਿਰਜਿਆ ਜਾ ਸਕੇ। ਇਸ ਦੌਰਾਨ ਦੋਵੇਂ ਜਣੇ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਦੂਜੇ ਨੂੰ ਵੇਖਦੇ ਹਨ ਪਰ ਅਚਾਨਕ ਦੋਵਾਂ ਜਣਿਆਂ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਿਸ਼ਤੀ ਪਲਟ ਜਾਂਦੀ ਹੈ ਜਿਸ ਕਰਕੇ ਦੋਵੇਂ ਜਣੇ ਪਾਣੀ ਵਿੱਚ ਡਿੱਗ ਜਾਂਦੇ ਹਨ। ਹਾਲਾਂਕਿ ਲੜਕਾ ਸੰਭਲਦਾ ਹੋਇਆ ਲੜਕੀ ਨੂੰ ਚੁੱਕ ਲੈਂਦਾ ਹੈ। ਵੇਖੋ ਵੀਡੀਓ-