ਨਵੀਂ ਦਿੱਲੀ: ਨਵੇਂ ਜ਼ਮਾਨੇ ਦੇ ਕੱਪਲਸ ‘ਚ ਪੋਸਟ ਵੈਡਿੰਗ ਫੋਟੋਸ਼ੂਟ ਦਾ ਕਾਫੀ ਕ੍ਰੇਜ਼ ਹੈ। ਵੱਖ-ਵੱਖ ਕੱਪੜਿਆਂ ਤੇ ਚੰਗੀਆਂ ਥਾਂਵਾਂ ‘ਤੇ ਇਹ ਫੋਟੋਸ਼ੂਟ ਕੀਤਾ ਜਾਂਦਾ ਹੈ। ਕੇਰਲ ਦੇ ਇੱਕ ਕੱਪਲ ਨੇ ਵੀ ਕੁਝ ਅਜਿਹਾ ਹੀ ਕੀਤਾ। ਉਨ੍ਹਾਂ ਦਾ ਕ੍ਰਿਏਟਿਵ ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਬੀਨੂੰ ਸੀਂਸ ਵੈਡਿੰਗ ਕੰਪਨੀ ਵੱਲੋਂ ਕੀਤਾ ਇਹ ਫੋਟੋਸ਼ੂਟ ਚਿੱਕੜ ‘ਤੇ ਆਧਾਰਤ ਹੈ। ਇਸ ਵਿੱਚ ਜੋੜੇ ਨੇ ਝੋਨੇ ਦੇ ਕੱਦੂ ਵਿੱਚ ਤਸਵੀਰਾਂ ਖਿਚਵਾਈਆਂ ਹਨ। ਕੰਪਨੀ ਦੇ ਮਾਲਕ ਨੇ ਕਿਹਾ ਕਿ ਕੱਪਲ ਹਮੇਸ਼ਾ ਕੁਝ ਯਾਦਗਾਰ ਸਬਜੈਕਟ ਚਾਹੁੰਦੇ ਹਨ। ਇਸ ਲਈ ਇਹ ਕੁਝ ਯਾਦਗਾਰ ਤੇ ਖਾਸ ਹੈ। ਬੀਨੂੰ ਸੀਂਸ ਨੇ ਕਿਹਾ, “ਮੈਂ ਇਸ ਥੀਮ ਨੂੰ ਚੁਣਿਆ ਕਿਉਂਕਿ ਮੈਂ ਹਮੇਸ਼ਾ ਤਸਵੀਰਾਂ ਨੂੰ ਵਿਲੱਖਣ ਸਟਾਈਲ ‘ਚ ਕੈਪਚਰ ਕਰਦਾ ਹਾਂ। ਮੇਰੇ ਗਾਹਕ ਰੋਮਾਂਟਿਕ ਤਸਵੀਰਾਂ ਦੀ ਮੰਗ ਕਰਦੇ ਹਨ ਜੋ ਉਨ੍ਹਾਂ ਦੇ ਦਿਮਾਗ ‘ਚ ਜ਼ਿਆਦਾ ਲੰਬੇ ਸਮੇਂ ਤਕ ਰਹਿੰਦੀਆਂ ਹਨ। ਮੱਡ ਲਵ ਪੋਸਟ ਵੈਡਿੰਗ ਥੀਮ ਵੈਡਿੰਗ ਫੋਟੋਸ਼ੂਟ ਇੰਡਸਟਰੀ ‘ਚ ਪਹਿਲੀ ਵਾਰ ਕੀਤਾ ਗਿਆ ਹੈ”।



ਜੋਸ ਤੇ ਅਨੀਸ਼ਾ ਦਾ ਇਹ ਚਿਕੱੜ ਵਾਲਾ ਫੋਟੋ ਸ਼ੂਟ ਕਾਫੀ ਵਾਇਰਲ ਹੋ ਰਿਹਾ ਹੈ। ਫੋਟੋ ਸ਼ੂਟ ਆਮ ਸੋਚ ਤੋਂ ਪਰੇ ਹੈ। ਜੋਸ ਇੱਕ ਨੇਤਾ ਹੈ ਤੇ ਅਨੀਸ਼ਾ ਯੂਕੇ ‘ਚ ਨਰਸ ਹੈ।