ਤਿਰੂਵਨੰਤਪੁਰਮ: ਕੇਰਲਾ ਸਰਕਾਰ ਨੇ ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ 8 ਤੋਂ 16 ਮਈ ਤੱਕ ਰਾਜ ਵਿੱਚ ਮੁਕੰਮਲ ਤਾਲਾਬੰਦੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।
ਚੋਣਾਂ ਮਗਰੋਂ ਕੇਰਲਾ ਵਿੱਚ ਕੋਰੋਨਾ ਦਾ ਕਹਿਰ ਵਧ ਗਿਆ ਹੈ। ਸੂਬੇ ਵਿੱਚ ਕੋਵਿਡ-19 ਦੇ ਰਿਕਾਰਡ 41 ਹਜ਼ਾਰ 953 ਨਵੇਂ ਕੇਸ ਬੁੱਧਵਾਰ ਨੂੰ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ।
ਇਸ ਤੋਂ ਇਲਾਵਾ 58 ਲੋਕਾਂ ਦੀ ਮੌਤ ਹੋਈ ਹੈ। ਕੇਰਲਾ ਵਿੱਚ ਕੋਰੋਨਾ ਪੌਜ਼ੇਟਿਵ ਦੀ ਕੁੱਲ ਗਿਣਤੀ 13 ਲੱਖ 62 ਹਜ਼ਾਰ 363 ਹੋ ਗਈ ਹੈ, ਜਦੋਂਕਿ ਇਸ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 5 ਹਜ਼ਾਰ 565 ਹੋ ਗਈ ਹੈ।