ਇਮਰਾਨ ਖ਼ਾਨ


ਜਲੰਧਰ: ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਦੇ ਬਿਸ਼ਪ ਡਾ. ਫ੍ਰੈਂਕੋ ਮੁਲੱਕਲ 'ਤੇ ਕੇਰਲ ਵਿੱਚ ਰਹਿ ਰਹੀ ਇੱਕ ਨਨ ਨੇ ਰੇਪ ਦੇ ਇਲਜ਼ਾਮ ਲਾਉਣ ਤੋਂ ਬਾਅਦ ਕੇਰਲ ਪੁਲਿਸ ਪੁੱਛਗਿੱਛ ਲਈ ਇੱਥੇ ਆ ਗਈ ਹੈ। ਕੇਰਲ ਪੁਲਿਸ ਨੇ ਇਸ ਮਾਮਲੇ ਵਿੱਚ ਐਸਆਈਟੀ ਬਣਾਈ ਹੈ ਜੋ ਸ਼ੁੱਕਰਵਾਰ ਨੂੰ ਜਾਂਚ ਕਰਨ ਲਈ ਜਲੰਧਰ ਪਹੁੰਚੀ।

ਦੇਰ ਸ਼ਾਮ ਤਕ ਪੁਲਿਸ ਜਲੰਧਰ ਸਥਿਤ ਬਿਸ਼ਪ ਹਾਉਸ ਤਾਂ ਨਹੀਂ ਗਈ ਪਰ ਕੇਰਲ ਪੁਲਿਸ ਦੇ ਐਸਪੀ ਨੇ ਕੇਰਲ ਵਿੱਚ ਮੀਡੀਆ ਨੂੰ ਇਹ ਜ਼ਰੂਰ ਦੱਸਿਆ ਕਿ ਅਗਲੇ ਤਿੰਨ ਦਿਨਾਂ ਵਿੱਚ ਜਲੰਧਰ ਵਿੱਚ ਜਾਂਚ ਪੂਰੀ ਕਰ ਲਈ ਜਾਵੇਗੀ। ਹਾਲਾਂਕਿ, ਜਲੰਧਰ ਡਾਇਓਸਿਸ ਦੇ ਪੀਆਰਓ ਫਾਦਰ ਪੀਟਰ ਨੇ ਪੂਰੇ ਮਾਮਲੇ ਬਾਰੇ ਏਬੀਪੀ ਸਾਂਝਾ ਨਾਲ ਖੁੱਲ੍ਹ ਕੇ ਗੱਲ ਕੀਤੀ। ਗੱਲਬਾਤ ਦੌਰਾਨ ਫਾਦਰ ਪੀਟਰ ਨੇ ਇਹ ਹੀ ਕਿਹਾ ਕਿ ਨਨ ਕਿਸੇ ਦੇ ਕਹਿਣੇ ਵਿੱਚ ਆ ਕੇ ਅਜਿਹੇ ਇਲਜ਼ਾਮ ਲਾ ਰਹੀ ਹੈ।



ਬਿਸ਼ਪ ਫ੍ਰੈਂਕੋ ਮੁਲੱਕਲ ਜਲੰਧਰ ਡਾਇਓਸਿਸ ਦੇ ਬਿਸ਼ਪ ਹਨ। ਪੰਜਾਬ ਤੇ ਹਿਮਾਚਲ ਦੇ ਸਾਰੇ ਚਰਚ ਫ੍ਰੈਂਕੋ ਮੁਲੱਕਲ ਤਹਿਤ ਹੀ ਆਉਂਦੇ ਹਨ। ਨਨ ਨੇ ਡੇਢ ਮਹੀਨੇ ਪਹਿਲਾਂ ਕੇਰਲ ਪੁਲਿਸ ਨੂੰ ਫ੍ਰੈਂਕੋ ਮੁਲੱਕਲ ਵੱਲੋਂ ਕਈ ਵਾਰ ਰੇਪ ਕੀਤੇ ਜਾਣ ਦੀ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਦੀ ਜਾਂਚ ਲਈ ਅੱਜ ਜਦੋਂ ਕੇਰਲ ਪੁਲਿਸ ਨੇ ਬਿਸ਼ਪ ਹਾਊਸ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਜਲੰਧਰ ਪੁਲਿਸ ਨੇ ਬਿਸ਼ਪ ਹਾਉਸ ਦੇ ਕਈ ਚੱਕਰ ਲਗਾਏ। ਬਿਸ਼ਪ ਹਾਊਸ ਵਿੱਚ ਹੀ ਫ੍ਰੈਂਕੋ ਮੁਲੱਕਲ ਅਤੇ ਹੋਰ ਕਈ ਪਾਦਰੀ ਰਹਿੰਦੇ ਹਨ।

ਵ੍ਹੱਟਸਐਪ ਰਾਹੀਂ ਮੈਸੇਜ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬਿਸ਼ਪ ਹਾਊਸ ਵਿੱਚ ਪੁਲਿਸ ਆ ਰਹੀ ਹੈ ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਚਰਚ ਪਹੁੰਚੋ। ਜਲੰਧਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਗੁਰਮੀਤ ਸਿੰਘ ਆਪਣੀ ਟੀਮ ਦੇ ਨਾਲ ਆਏ ਤੇ ਮੌਕਾ ਸੰਭਾਲਿਆ।