Who is Rachel Gupta of Punjab: ਪੰਜਾਬ ਦੀ ਰਹਿਣ ਵਾਲੀ ਰੇਚਲ ਗੁਪਤਾ (Rachel Gupta) ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਬੈਂਕਾਕ 'ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਦੇਸ਼, ਸੂਬੇ ਅਤੇ ਸ਼ਹਿਰ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਥਾਈਲੈਂਡ ਦੇ ਬੈਂਕਾਕ 'ਚ ਹੋਏ ਇਸ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਸ਼ੁੱਕਰਵਾਰ ਨੂੰ ਹੋਇਆ, ਜਿਸ 'ਚ ਜਲੰਧਰ ਦੀ ਬੇਟੀ ਰੇਚਲ ਨੇ ਖਿਤਾਬ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਰੇਚਲ ਗੁਪਤਾ ਨੇ ਫਾਈਨਲ ਵਿੱਚ ਫਿਲੀਪੀਨਜ਼ ਦੀ ਮਾਡਲ ਨੂੰ ਹਰਾਇਆ ਹੈ।
ਛੋਟੀ ਉਮਰ 'ਚ ਹਾਸਿਲ ਕੀਤੀ ਵੱਡੀ ਕਾਮਯਾਬੀ
ਰੇਚਲ ਗੁਪਤਾ ਦੀ ਉਮਰ ਸਿਰਫ 20 ਸਾਲ ਹੈ। ਰੇਚਲ ਗੁਪਤਾ ਦਾ ਪਰਿਵਾਰ ਅਰਬਨ ਅਸਟੇਟ, ਜਲੰਧਰ ਵਿੱਚ ਰਹਿੰਦਾ ਹੈ। ਇਸ ਤੋਂ ਪਹਿਲਾਂ ਰੇਚਲ ਦੋ ਸਾਲ ਪਹਿਲਾਂ ਪੈਰਿਸ 'ਚ 'ਮਿਸ ਸੁਪਰ ਟੈਲੇਂਟ ਆਫ ਦਾ ਵਰਲਡ' ਦਾ ਖਿਤਾਬ ਵੀ ਜਿੱਤ ਚੁੱਕੀ ਹੈ।
ਮਿਸ ਸੁਪਰ ਟੇਲੈਂਟ ਆਫ ਦਾ ਵਰਲਡ ਮੁਕਾਬਲੇ ਵਿੱਚ 60 ਦੇਸ਼ਾਂ ਦੇ 60 ਮਾਡਲਾਂ ਨੇ ਭਾਗ ਲਿਆ। ਰੇਚਲ ਨੇ ਇਹ ਤਾਜ ਪੋਲੈਂਡ ਦੀ ਵੇਰੋਨਿਕਾ ਨੋਵਾਕ ਨਾਲ ਸਾਂਝਾ ਕਰਕੇ ਦੇਸ਼ ਦਾ ਮਾਣ ਵਧਾਇਆ ਸੀ। ਦੋਵਾਂ ਨੇ ਮੁਕਾਬਲੇ ਦੇ ਫਾਈਨਲ ਵਿੱਚ ਬਰਾਬਰ ਅੰਕ ਹਾਸਲ ਕੀਤੇ ਸਨ। ਪਹਿਲਾਂ ਇਸ ਮੁਕਾਬਲੇ ਨੂੰ ਮਿਸ ਏਸ਼ੀਆ-ਪੈਸੀਫਿਕ ਇੰਟਰਨੈਸ਼ਨਲ ਵਜੋਂ ਜਾਣਿਆ ਜਾਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਜ਼ੀਨਤ ਅਮਾਨ ਨੇ 1970 ਵਿੱਚ ਦੇਸ਼ ਲਈ ਇਹ ਖਿਤਾਬ ਸਭ ਤੋਂ ਪਹਿਲਾਂ ਜਿੱਤਿਆ ਸੀ। ਇਹ ਖਿਤਾਬ 45 ਸਾਲ ਬਾਅਦ ਭਾਰਤ ਨੂੰ ਮਿਲਿਆ ਹੈ।
ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਰੇਚਲ ਭਾਰਤ ਨੂੰ ਇਹ ਖਿਤਾਬ ਦਿਵਾਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਇਸ ਮੁਕਾਬਲੇ ਵਿੱਚ ਪਹਿਲੀ ਰਨਰ ਅੱਪ ਰਹੀ। ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ ਕ੍ਰਮਵਾਰ ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੀ।
ਸਿਰਫ਼ 20 ਸਾਲ ਦੀ ਰੇਚਲ ਗੁਪਤਾ ਦਾ ਪਰਿਵਾਰ ਜਲੰਧਰ ਦੀ ਅਰਬਨ ਅਸਟੇਟ ਵਿੱਚ ਰਹਿੰਦਾ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤਣ ਤੋਂ ਪਹਿਲਾਂ, ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਡੀਆ 2024 ਦਾ ਤਾਜ ਜਿੱਤਿਆ ਸੀ ਅਤੇ ਫਿਰ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।