ਨਵੀਂ ਦਿੱਲੀ: ਲੌਕਡਾਊਨ-3 ਲਾਗੂ ਹੋਣ 'ਤੇ ਸ਼ਰਾਬ ਦੀ ਵਿਕਰੀ ਨੂੰ ਹਰੀ ਝੰਡੀ ਮਿਲ ਗਈ। ਦੇਸ਼ ਭਰ ਦੇ ਕਈ ਸੂਬਿਆਂ 'ਚ ਸੋਮਵਾਰ ਸਵੇਰ ਛੇ ਵਜੇ ਤੋਂ ਹੀ ਸ਼ਰਾਬ ਦੀਆਂ ਦੁਕਾਨਾਂ ਅੱਗੇ ਲੰਮੀਆਂ ਲਾਈਨਾਂ ਲੱਗ ਗਈਆਂ। ਹਾਲ ਅਜਿਹਾ ਸੀ ਕਿ ਕਈ ਥਾਵਾਂ 'ਤੇ ਪ੍ਰਸ਼ਾਸਨ ਦੁਕਾਨਾਂ ਖੁੱਲ੍ਹਵਾਉਣ ਦੀ ਹਿੰਮਤ ਹੀ ਨਹੀਂ ਕਰ ਸਕਿਆ। ਪੂਰਬੀ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ 'ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਕੇ ਦੁਪਹਿਰ ਬਾਅਦ ਤੋਂ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਗਈ।


ਲੋਕਾਂ 'ਚ ਸ਼ਾਰਬ ਕਾਰਨ ਮੱਚੀ ਮਾਰਾਮਾਰੀ ਦੇ ਮੱਦੇਨਜ਼ਰ ਕੁਮਾਰ ਵਿਸ਼ਵਾਸ ਨੇ ਤਨਜ਼ ਕੱਸਦਿਆਂ ਟਵੀਟ ਕੀਤਾ 'ਸਰਕਾਰਾਂ ਨੂੰ ਅਪੀਲ ਹੈ ਕਿ ਇੱਕ ਔਖੇ ਸਮੇਂ ਜਾਨ ਤਲੀ 'ਤੇ ਧਰ ਕੇ ਭਿਆਨਕ ਭੀੜ ਇਕੱਠੀ ਕਰਨ ਵਾਲੇ ਇਨ੍ਹਾਂ ਸਭ ਮਹਾਨ ਸ਼ਰਾਬੀ ਕਰਦਾਤਾਵਾਂ ਦੇ ਆਧਾਰ ਕਾਰਡ ਵੀ ਨੋਟ ਕਰ ਲਏ ਜਾਣ ਤਾਂ ਜੋ ਅੱਗੇ ਤੋਂ ਇਹ ਸਾਰੇ ਲੋਕ ਕਦੇ ਰਾਸ਼ਨ ਲਈ ਪੈਸੇ ਨਹੀਂ ਜਿਹੇ ਬਹਾਨੇ ਨਾ ਬਣ ਸਕਣ।'





ਦਿੱਲੀ 'ਚ ਸੋਮਵਾਰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਲੰਮੀਆਂ ਕਤਾਰਾਂ ਕਾਰਨ ਪੁਲਿਸ ਕਰਮੀਆਂ ਨੂੰ ਭੀੜ ਕਾਬੂ ਕਰਨ ਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਾਉਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਸਰਕਾਰੀ ਅਧਿਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੀ ਇਜਾਜ਼ਤ ਮਗਰੋਂ ਦਿੱਲੀ 'ਚ ਕਰੀਬ 150 ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਦੁਕਾਨਾਂ ਸਵੇਰ ਨੌਂ ਵਜੇ ਤੋਂ ਸ਼ਾਮ ਸਾਢੇ ਛੇ ਤਕ ਖੁੱਲ੍ਹਣਗੀਆਂ।


ਇਹ ਵੀ ਪੜ੍ਹੋ: ਸ਼ਰਾਬ ਖਰੀਦਣ ਵਾਲਿਆਂ ਦਿਖਾਇਆ ਅਨੁਸ਼ਾਸਨ, ਲੌਕਡਾਊਨ ਦੌਰਾਨ ਲਾਈਨਾਂ ਬਣਾ ਕੇ ਖਰੀਦੀ ਸ਼ਰਾਬ