ਕੁਰੂਕਸ਼ੇਤਰ: ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਜੀਟੀ ਰੋਡ 'ਤੇ ਸਥਿਤ ਗੋਲਡਨ ਹੱਟ ਰੈਸਟੋਰੈਂਟ ਦੇ ਸਾਹਮਣੇ ਕੁਝ ਦਿਨ ਪਹਿਲਾਂ ਬੈਰੀਕੇਡ ਲਗਾਏ ਗਏ ਸੀ। ਜਿਸ ਮਗਰੋਂ ਹੋਟਲ ਨੂੰ ਜਾਣ ਵਾਲੀ ਸੜਕ ਬੰਦ ਹੋ ਗਈ ਸੀ। ਇਸ ਦੇ ਨਾਲ ਹੀ ਪ੍ਰਸਾਸ਼ਨ ਦੇ ਇਸ ਕਾਰੇ ਦਾ ਹੋਟਲ ਅਪਰੇਟਰ ਰਾਮ ਸਿੰਘ ਅਤੇ ਕਿਸਾਨਾਂ ਨੇ ਵਿਰੋਧ ਕੀਤਾ ਸੀ। ਦੱਸ ਦਈਏ ਕਿ ਪ੍ਰਸਾਸ਼ਨ ਦੇ ਇਸ ਕਾਰੇ ਦਾ ਕਾਰਨ ਲਗਾਤਾਰ ਰਾਮ ਸਿੰਘ ਵਲੋਂ ਕੀਤੀ ਜਾ ਰਹੀ ਕਿਸਾਨ ਅੰਦੋਲਨ ਦੀ ਸੇਵਾ ਕਿਹਾ ਜਾ ਰਿਹਾ ਸੀ।


ਇਸ ਸਭ ਤੋਂ ਬਾਅਦ ਬੁੱਧਵਾਰ ਸੇਵੇਰੇ ਕਿਸਾਨਾਂ ਨੇ ਜਦੋਂ ਕਿ ਇਹ ਬੈਰੀਕੇਡਸ ਹੱਟਾ ਦਿੱਤੇ ਤਾਂ ਨਾ੍ਹ ਪ੍ਰਸ਼ਾਸਨ ਅਤੇ ਨਾਹ ਹੀ ਖੁਫੀਆ ਵਿਭਾਗ ਨੂੰ ਇਸ ਬਾਰੇ ਖ਼ਬਰ ਮਿਲੀ। ਪਰ ਹੁਣ ਦੋਪਹਿਰ ਮਗਰੋਂ ਗੋਲਡਨ ਹੱਟ ਰੈਸਟੋਰੈਂਟ ਦੇ ਸਾਹਮਣੇ ਬੈਰੀਕੇਡ ਲਗਾਉਣ ਲਈ ਥਾਣਾ ਇੰਚਾਰਜ ਦੀ ਮੌਜੂਦਗੀ ਵਿਚ ਮੁੜ ਬੈਰੀਕੇਡ ਲਗਾਏ ਗਏ ਹਨ। ਹੁਣ ਤੱਕ ਇੱਥੇ ਕਿਸੇ ਕਿਸਮ ਦਾ ਵਿਰੋਧ ਨਹੀਂ ਹੋਇਆ ਹੈ। ਸ਼ਾਂਤਮਈ ਢੰਗ ਨਾਲ ਪੁਲਿਸ ਪ੍ਰਸ਼ਾਸਨ ਨੇ ਮੁੜ ਬੈਰੀਕੇਡ ਲੱਗਾ ਦਿੱਤੇ।


ਇਸ ਬਾਰੇ ਸਦਰ ਥਾਣੇ ਦੇ ਇੰਚਾਰਜ ਰਾਜਪਾਲ ਦਾ ਕਹਿਣਾ ਹੈ ਕਿ ਉਹ ਐਨਐਚਆਈ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਗਏ ਹਨ। ਮਾਨਯੋਗ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਾਜਾਇਜ਼ ਕੱਟਾਂ ਨੂੰ ਬੰਦ ਕੀਤਾ ਗਿਆ ਸੀ। ਬੈਰੀਕੇਡਸ ਨੂੰ ਕੁਝ ਲੋਕਾਂ ਨੇ ਹਟਾ ਦਿੱਤਾ। ਉਧਰ ਅਜੇ ਤੱਕ ਐਨਐਚਆਈ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਨਾਲ ਹੀ ਪੁਲਿਸ ਨੇ ਇੱਕ ਜੇਸੀਬੀ ਨੂੰ ਕਬਜ਼ੇ ਵਿੱਚ ਲਿਆ ਹੈ।


ਨਾਲ ਹੀ ਐਨਐਚਏਆਈ ਅਧਿਕਾਰੀ ਵਿਕਰਾਂਤ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਗੋਲਡਨ ਹੱਟ ਦੇ ਸਾਹਮਣੇ ਤੋਂ ਬੈਰੀਕੇਡਸ ਹਟਾਏ ਗਏ ਹਨ। ਫਿਲਹਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਜਾਇਜ਼ ਕੱਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਕਰਕੇ ਸੜਕ ਹਾਦਸੇ ਵਾਪਰ ਰਹੇ ਸੀ।


ਜਾਣੋ ਕੀ ਕਹਿਣਾ ਹੈ ਰਾਮ ਸਿੰਘ ਰਾਣਾ ਦਾ:


ਇਸ ਬਾਰੇ ਹੋਟਲ ਦੇ ਮਾਲਕ ਰਾਮ ਸਿੰਘ ਰਾਣਾ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਬਦਲਾ ਲੈਣ ਦੀ ਭਾਵਨਾ ਨਾਲ ਇਹ ਕਰ ਰਹੀ ਹੈ, ਉਸਨੂੰ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੀ ਸੇਵਾ ਕਰਨ ਇਹ ਸਭ ਝੱਲਣਾ ਪੈ ਰਿਹਾ ਹੈ। ਰਾਣਾ ਨੇ ਕਿਹਾ ਕਿ ਸਰਕਾਰ ਅਜਿਹਾ ਕਰਕੇ ਉਸਨੂੰ ਡਰਾ ਨਹੀਂ ਸਕਦੀ, ਉਨ੍ਹਾਂ ਦੀਆਂ ਸੇਵਾਵਾਂ ਕਿਸਾਨ ਅੰਦੋਲਨ ਵਿੱਚ ਜਾਰੀ ਰਹਿਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।


ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਗੋਲਡਨ ਹੱਟ ਦੇ ਰਾਮ ਸਿੰਘ ਰਾਣਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।


ਇਹ ਵੀ ਪੜ੍ਹੋ: Online Education: ਆਨਲਾਈਨ ਕਲਾਸਾਂ ਨਾਲ ਬੱਚਿਆਂ ਦੀ ਅੱਖਾਂ ‘ਤੇ ਪੈ ਸਕਦੈ ਅਸਰ, ਸਮਾਰਟਫੋਨ ਨਾਲ ਜ਼ਿਆਦਾ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904