Unique Identification Authority of India (UIDAI) ਨੇ ਚੇਤਾਵਨੀ ਦਿੱਤੀ ਹੈ ਕਿ ਸਾਰੇ 12 ਅੰਕ ਨੰਬਰ ਆਧਾਰ ਨਹੀਂ ਹਨ। UIDAI ਨੇ ਆਧਾਰ ਨਾਲ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਕਾਰਨ ਚੇਤਾਵਨੀ ਜਾਰੀ ਕੀਤੀ ਹੈ ਕਿ ਕਾਰਡ ਧਾਰਕ ਦੀ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਆਧਾਰ ਕਾਰਡ ਦੀ ਤਸਦੀਕ ਕਰਨਾ ਜ਼ਰੂਰੀ ਹੈ। ਆਧਾਰ ਕਾਰਡ ਦੀ ਤਸਦੀਕ ਆਨਲਾਈਨ ਕੀਤੀ ਜਾ ਸਕਦੀ ਹੈ। ਬੱਸ ਇਸ ਸੌਖੇ ਢੰਗ ਨਾਲ ਤੁਸੀਂ ਆਧਾਰ ਦੀ ਤਸਦੀਕ ਕਰ ਸਕਦੇ ਹੋ।



UIDAI ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਰੇ 12 ਅੰਕਾਂ ਦੇ ਨੰਬਰ ਆਧਾਰ ਨਹੀਂ ਹਨ। ਇਹ ਪਤਾ ਲਗਾਉਣ ਲਈ ਕਿ ਆਧਾਰ ਨੰਬਰ ਸਹੀ ਹੈ ਜਾਂ ਨਹੀਂ, ਤੁਸੀਂ UIDAI ਦੀ ਵੈਬਸਾਈਟ 'ਤੇ ਇਸ ਦੀ ਤਸਦੀਕ ਕਰ ਸਕਦੇ ਹੋ।

ਇੰਜ ਕਰੋ ਆਨਲਾਈਨ ਆਧਾਰ ਤਸਦੀਕ
UIDAI ਨੇ ਕਿਹਾ ਕਿ ਆਧਾਰ ਨੰਬਰ ਦੀ ਤਸਦੀਕ ਕਰਨ ਲਈ, ਪਹਿਲਾਂ ਸਿੱਧੇ resident.uidai.gov.in/verify ਲਿੰਕ 'ਤੇ ਲੌਗਇਨ ਕਰਨਾ ਹੁੰਦਾ ਹੈ। ਇਥੇ 12 ਅੰਕ ਲਿਖਣੇ ਪੈਣਗੇ। ਸੁਰੱਖਿਆ ਕੋਡ ਅਤੇ ਕੈਪਚਰ ਨੂੰ ਭਰਨ ਤੋਂ ਬਾਅਦ, Proceed to Verify 'ਤੇ ਕਲਿੱਕ ਕਰੋ।

1- ਸਿੱਧਾ ਯੂਆਈਡੀਏਆਈ ਲਿੰਕ ਉਤੇ ਲਾਗਇੰਨ ਕਰੋ- resident.uidai.gov.in/verify
2.  12 ਅੰਕਾਂ ਦੀ ਨੰਬਰ ਦਰਜ ਕਰੋ।
3- ਸੁਰੱਖਿਆ ਕੋਡ ਜਾਂ ਕੈਪਚਾ ਦਰਜ ਕਰੋ।
4- Proceed to Verify ਵਿਕਲਪ ਉਤੇ ਕਲਿਕ ਕਰੋ।
5- 12 ਅੰਕਾਂ ਦੀ ਗਿਣਤੀ ਦੀ ਵੈਰੀਫਿਕੇਸ਼ਨ ਸਕਰੀਨ ਉਤੇ ਨਜ਼ਰ ਆ ਜਾਵੇਗੀ।