ਵਿਧਾਇਕ ਨੇ ਵਿਆਹ 'ਚ ਕੀਤੀ ਫਾਇਰਿੰਗ, ਪੁਲਿਸ ਖਾਮੋਸ਼
ਏਬੀਪੀ ਸਾਂਝਾ | 26 Feb 2018 01:05 PM (IST)
ਕੁਸ਼ੀਨਨਗਰ: ਵਿਆਹ ਮੌਕੇ ਫਾਇਰਿੰਗ ਅਕਸਰ ਕੀਤੀ ਜਾਂਦੀ ਹੈ ਤੇ ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਅਜਿਹੇ ਸਮਾਗਮਾਂ ਵਿੱਚ ਫਾਇਰਿੰਗ 'ਤੇ ਪਾਬੰਦੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਫਾਇਰਿੰਗ ਕਰਨ ਤੋਂ ਹਟਦੇ ਨਹੀਂ ਤੇ ਕਈ ਵਾਰ ਜਾਨਾਂ ਚਲਾਈਆ ਜਾਂਦੀਆਂ ਹਨ। ਕੁਸ਼ੀਨਨਗਰ ਵਿੱਚ ਰਾਮਕੋਲਾ ਵਿਧਾਨ ਸਭਾ ਹਲਕੇ ਦੇ ਐਮ.ਐਲ.ਏ, ਰਾਮਾਨੰਦ ਬੌਧ ਨੇ ਆਪਣੇ ਪੁੱਤਰ ਦੇ ਵਿਆਹ ਵਿੱਚ ਫਾਇਰਿੰਗ ਕੀਤੀ ਹੈ। ਰਾਮਾਨੰਦ ਬੋਧ ਭਾਰਤੀ ਸਮਾਜ ਪਾਰਟੀ ਦਾ ਵਿਧਾਇਕ ਹੈ, ਜੋ ਯੂਪੀ ਵਿੱਚ ਭਾਜਪਾ ਦੀ ਭਾਈਵਾਲ ਹੈ। ਜਦੋਂ ਮੀਡੀਆ ਨੇ ਫਾਇਰਿੰਗ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਵਿਆਹਾਂ ਵਿੱਚ ਲਾਇਸੈਂਸੀ ਹਥਿਆਰਾਂ ਨਾਲ ਫਾਇਰਿੰਗ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਐਸਪੀ ਜਮੁਨਾ ਪ੍ਰਸਾਦ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜਦੋਂ ਵਿਧਾਇਕ ਫਾਇਰਿੰਗ ਕਰ ਰਹੇ ਸਨ, ਕਿਸੇ ਨੇ ਮੋਬਾਈਲ ਤੋਂ ਕਲਿੱਪ ਬਣਾ ਲਈ ਸੀ। ਹੁਣ ਇਹ ਵੀਡੀਓ ਪੂਰੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਲ ਇਹ ਹੈ ਕਿ ਜਦੋਂ ਲੀਡਰ ਇਹ ਕੰਮ ਕਰਨਗੇ, ਤਾਂ ਆਮ ਲੋਕਾਂ ਵੱਲੋਂ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?