ਚਾਰਾ ਘੁਟਾਲੇ ਦੇ ਚੌਥੇ ਮਾਮਲੇ 'ਚ ਵੀ ਲਾਲੂ ਨੂੰ ਸਜ਼ਾ
ਏਬੀਪੀ ਸਾਂਝਾ | 24 Mar 2018 12:38 PM (IST)
ਪੁਰਾਣੀ ਤਸਵੀਰ
ਨਵੀਂ ਦਿੱਲੀ. ਚਾਰਾ ਘੁਟਾਲੇ ਦੇ ਚੌਥੇ ਮਾਮਲੇ ਵਿੱਚ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 7-7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 60 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਇਹ ਨਹੀਂ ਸਾਫ ਹੋ ਸਕਿਆ ਹੈ ਕਿ ਇਹ ਸਜ਼ਾ ਇਕੱਠੀਆਂ ਚੱਲਣਗੀਆਂ ਜਾਂ ਵੱਖ-ਵੱਖ। ਵਕੀਲਾਂ ਦਾ ਕਹਿਣਾ ਹੈ ਕਿ ਫ਼ੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਹ ਸਾਫ ਹੋ ਸਕੇਗਾ। ਲਾਲੂ ਨੂੰ ਦੁਮਕਾ ਖਜ਼ਾਨਾ ਮਾਮਲੇ ਵਿੱਚ ਸੋਮਵਾਰ ਨੂੰ ਦੋਸ਼ੀ ਦੱਸਿਆ ਗਿਆ ਸੀ। ਲਾਲੂ ਅੱਜ-ਕੱਲ੍ਹ ਰਿਮਸ ਹਸਪਤਾਲ ਵਿੱਚ ਭਰਤੀ ਹਨ। ਲਾਲੂ ਦੇ ਵਕੀਲ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਦੋਹਾਂ ਧਾਰਾਵਾਂ ਵਿੱਚ 7-7 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਤਾਂ ਫਿਰ 14 ਸਾਲ ਹੋ ਗਈ ਦੇ ਜੁਆਬ ਵਿੱਚ ਵਕੀਲ ਨੇ ਕਿਹਾ ਕਿ ਇਹ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ। ਜੇਕਰ ਸਜ਼ਾ ਇਕੱਠੀਆਂ ਚੱਲੀਆਂ ਤਾਂ 7 ਸਾਲ ਨਹੀਂ ਤਾਂ 14 ਸਾਲ ਦੀ ਸਜ਼ਾ ਹੋਵੇਗੀ। ਕੋਰਟ ਨੇ ਦੋਹਾਂ ਕੇਸਾਂ ਵਿੱਚ 30-30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਇੱਕ ਸਾਲ ਦੀ ਹੋਰ ਸਜ਼ਾ ਵੱਧ ਜਾਵੇਗੀ।