ਮੰਡੀ: ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਸੜਕ 'ਤੇ ਵੱਡੇ ਪੱਥਰ ਡਿੱਗੇ। ਇਸ ਦੀ ਲਪੇਟ ਵਿਚ ਦੋ ਵਾਹਨ ਵੀ ਆ ਗਏ ਹਨ। ਰਾਹਤ ਦੀ ਗੱਲ ਹੈ ਕਿ ਕਾਰ ਵਿਚ ਸਵਾਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਵਾਹਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।


ਇਹ ਘਟਨਾ ਮੰਡੀ ਸ਼ਹਿਰ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਨਗਰ ਕੌਂਸਲ ਦੇ ਡੰਪਿੰਗ ਸਾਈਟ ਦੇ ਨੇੜੇ ਹੋਈ। ਇਸ ਦੇ ਨਾਲ ਹੀ ਪੱਥਰ ਡਿੱਗਣ ਕਾਰਨ ਰਾਸ਼ਟਰੀ ਰਾਜ ਮਾਰਗ ਤਕਰੀਬਨ ਅੱਧਾ ਘੰਟਾ ਬੰਦ ਰਿਹਾ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸਾਢੇ ਪੰਜ ਵਜੇ ਪਹਾੜੀ ਤੋਂ ਪੱਥਰਾਂ ਦੀ ਇੱਕ ਵੱਡੀ ਆਮਦ ਹਾਈਵੇਅ 'ਤੇ ਆਈ। ਉਥੋਂ ਲੰਘ ਰਹੀਆਂ ਦੋ ਕਾਰਾਂ ਨੂੰ ਇਸ ਨੇ ਟੱਕਰ ਮਾਰੀ।

ਇਸ ਤੋਂ ਬਾਅਦ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਮਲਬੇ ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਅਤੇ ਅੱਧੇ ਘੰਟੇ ਦੇ ਅੰਦਰ ਹਾਈਵੇ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ, ਪਰ ਡਰ ਕਾਰਨ ਲੋਕ ਇਸ ਚੋਂ ਨਹੀਂ ਲੰਘੇ। ਬਾਅਦ ਵਿਚ ਪੁਲਿਸ ਦੀ ਹਾਜ਼ਰੀ ਵਿਚ ਵਾਹਨਾਂ ਨੂੰ ਲੰਘਾਇਆ ਗਿਆ, ਜਿਸ ਤੋਂ ਬਾਅਦ ਹਾਈਵੇ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ।



ਦੱਸ ਦਈਏ ਕਿ ਇੱਥੇ ਫੋਰਲੇਨ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸਦੇ ਲਈ ਇੱਥੇ ਪਹਾੜ ਕੱਟੇ ਜਾ ਰਹੇ ਹਨ। ਹਾਲਾਂਕਿ ਅੱਜ ਕੰਮ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਪਰ ਪਹਾੜੀ ਤੋਂ ਭਾਰੀ ਪੱਥਰ ਆਉਣ ਕਾਰਨ ਹਾਈਵੇਅ ਬੰਦ ਹੋ ਗਿਆ ਤੇ ਇਕ ਵੱਡਾ ਹਾਦਸਾ ਟਲ ਗਿਆ। ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਪੁਸ਼ਟੀ ਕੀਤੀ ਕਿ ਹਾਈਵੇ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904