ਇਸ ਸੂਬੇ ‘ਚ ਨਵੇਂ ਸਾਲ ਦੀ ਪਾਰਟੀ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਪਲਾਨਿੰਗ 'ਤੇ ਫਿਰ ਸਕਦਾ ਪਾਣੀ, ਜਾਣੋ ਕਿਉਂ
ਏਬੀਪੀ ਸਾਂਝਾ | 21 Dec 2020 06:59 PM (IST)
ਮਹਾਰਾਸ਼ਟਰ ਵਿੱਚ ਯੂਰਪ ਅਤੇ ਮੱਧ ਪੂਰਬ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਇੰਸਟੀਟਿਸ਼ਨਲ ਕੁਆਰੰਟੀਨ 'ਚ ਰਹਿਣਾ ਪਏਗਾ। ਜਦੋਂ ਕਿ, ਦੂਜੇ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਘਰ 'ਚ ਕੁਆਰੰਟੀਨ ਰਹਿਣਾ ਪਏਗਾ।
ਸੰਕੇਤਕ ਤਸਵੀਰ
ਮੁੰਬਈ: ਬ੍ਰਿਟੇਨ ਵਿਚ ਨਵੀਂ ਕਿਸਮ ਦੀ ਕੋਰੋਨਾ (ਕੋਰੋਨਾ ਸਟ੍ਰੇਨ) ਆਉਣ ਕਾਰਨ ਮਹਾਰਾਸ਼ਟਰ ਦੇ ਤਿੰਨ ਸ਼ਹਿਰਾਂ ਵਿਚ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ। ਸੋਮਵਾਰ ਤੋਂ ਸੁੂਬੇ ਦੇ ਮਹਾਨਗਰ ਖੇਤਰਾਂ ਵਿੱਚ 14 ਦਿਨਾਂ ਤੋਂ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਹੈ। ਇਹ ਨਾਈਟ ਕਰਫਿਊ 22 ਦਸੰਬਰ ਤੋਂ 5 ਜਨਵਰੀ ਤੱਕ ਲਾਗੂ ਰਹੇਗਾ। ਇਸਦੇ ਨਾਲ ਹੀ ਯੂਰਪ ਅਤੇ ਮੱਧ ਪੂਰਬ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਸੰਸਥਾਗਤ ਕੁਆਰੰਟੀਨ ਭੇਜਿਆ ਜਾਵੇਗਾ। ਜਦੋਂਕਿ ਦੂਸਰੇ ਦੇਸ਼ਾਂ ਤੋਂ ਮਹਾਰਾਸ਼ਟਰ ਆਉਣ ਵਾਲਿਆਂ ਨੂੰ ਘਰੇਲੂ ਕੁਆਰੰਟੀਨ ਵਿੱਚ ਰਹਿਣਾ ਪਏਗਾ। 9 ਸਾਲਾ ਦੀ ਉਮਰ 'ਚ ਬਣਿਆ ਅਰਬਪਤੀ, Youtube ਤੋਂ ਇੰਜ ਕਮਾ ਰਿਹਾ ਹੈ ਪੈਸੇ ਦੱਸ ਦਈਏ ਕਿ ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ ਨੇ ਅੱਜ ਦੁਪਹਿਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਸੂਬੇ ਦੇ ਕੁਝ ਹਿੱਸਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904