ਨਵੀਂ ਦਿੱਲੀ: ਲਾਈਫ ਇੰਸ਼ੋਰੈਂਸ ਕਾਰਪੋਰੈਸ਼ਨ (ਐਲਆਈਸੀ) ਨੇ ਸੋਮਵਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਦੀ ਪਾਲਿਸੀ ਲੈਪਸ ਹੋ ਚੁੱਕੀ ਹੈ, ਉਹ ਫੇਰ ਤੋਂ ਇਸ ਨੂੰ ਰਿਵਾਈਵ ਕਰਵਾ ਸਕਦੇ ਹਨ। ਅਜਿਹੇ ਪਾਲਿਸੀ ਹੋਲਡਰ ਜਿਨ੍ਹਾਂ ਦੀ ਪਾਲਿਸੀ ਲੈਪਸ ਹੋਏ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਪਹਿਲਾਂ ਐਕਟਿਵ ਕਰਵਾਉਣ ਦਾ ਮੌਕਾ ਨਹੀਂ ਮਿਲਿਆ ਉਹ ਵੀ ਫਾਇਦਾ ਚੁੱਕ ਸਕਦੇ ਹਨ।

ਅਜਿਹੇ ਪਾਲਿਸੀ ਹੋਲਡਰ ਜਿਨ੍ਹਾਂ ਨੇ ਇੱਕ ਜਨਵਰੀ 2014 ਤੋਂ ਬਾਅਦ ਪਾਲਿਸੀ ਖਰੀਦੀ ਹੈ, ਉਹ 5 ਸਾਲ ਤਕ ਤੇ ਯੂਨਿਟ ਲਿੰਕਡ ਪਲਾਨ ਵਾਲੇ ਤਿੰਨ ਸਾਲ ਦੌਰਾਨ ਪਾਲਿਸੀ ਰਿਵਾਇਵ ਕਰਵਾ ਸਕਦੇ ਹਨ।

ਐਲਆਈਸੀ ਦੇ ਐਮਡੀ ਵਿਪਨ ਆਨੰਦ ਨੇ ਕਿਹਾ ਕਿ ਅਜਿਹੇ ਹਾਲਾਤ ਬਣ ਗਏ ਹਨ ਜਦੋਂ ਕੋਈ ਗਾਹਕ ਪਾਲਿਸੀ ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰ ਪਾਉਂਦੇ ਤੇ ਪਾਲਿਸੀ ਲੈਪਸ ਹੋ ਜਾਂਦੀ ਹੈ। ਬੀਮਾ ਕਵਰ ਫੇਰ ਪਾਉਣ ਲਈ ਨਵੀਂ ਪਾਲਿਸੀ ਖਰੀਦਣ ਤੋਂ ਬਿਹਤਰ ਹੈ ਕਿ ਪੁਰਾਣੀ ਨੂੰ ਰਿਵਾਇਵ ਕਰਵਾ ਲਿਆ ਜਾਵੇ।

ਇੰਸ਼ੋਰੈਂਸ ਰੈਗੂਲੇਟਰ ਇਰਡਾ ਦੇ ਇੱਕ ਜਨਵਰੀ 2014 ਤੋਂ ਲਾਗੂ ਨਿਯਮਾਂ ਮੁਤਾਬਕ ਪਹਿਲੀ ਵਾਰ ਪਾਲਿਸੀ ਭੁਗਤਾਨ ‘ਚ ਚੁਕੇ ਹੋਣ ਦੇ 2 ਸਾਲ ਦੇ ਅੰਦਰ ਹੀ ਲੈਪਸ ਪਾਲਿਸੀ ਫੇਰ ਤੋਂ ਸ਼ੁਰੂ ਕਰਵਾਈ ਜਾ ਸਕਦੀ ਹੈ।