ਰੌਬਟ ਦੀ ਰਿਪੋਰਟ


ਚੰਡੀਗੜ੍ਹ: ਦੂਜੀ ਵਾਰ ਵਧੀ ਲੌਕਡਾਉਨ ਦੀ ਮਿਆਦ ਤੋਂ ਬਾਅਦ ਸਭ ਤੋਂ ਵੱਧ ਚਰਚਾ ਸ਼ਰਾਬ ਦੇ ਠੇਕਿਆਂ ਦੀ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ, ਲੋਕ ਇੱਕ-ਦੂਜੇ ਨੂੰ ਪੁੱਛ ਰਹੇ ਹਨ ਕਿ 4 ਮਈ ਤੋਂ ਉਨ੍ਹਾਂ ਦੇ ਖੇਤਰ ਵਿੱਚ ਸ਼ਰਾਬ ਮਿਲੇਗੀ ਜਾਂ ਨਹੀਂ। ਕੋਈ ਗੱਲ ਨਹੀਂ ਘਬਰਾਓ ਨਾ ਅਸੀਂ ਇਸ ਭੁਲੇਖੇ ਨੂੰ ਦੂਰ ਦੇ ਹਾਂ।



ਸ਼ਰਾਬ ਦੀ ਵਿਕਰੀ ਬਾਰੇ ਗ੍ਰਹਿ ਮੰਤਰਾਲੇ ਦਾ ਕੀ ਹੁਕਮ ਹੈ?ਰੈੱਡ, ਔਰੇਂਜ ਤੇ ਗ੍ਰੀਨ ਜ਼ੋਨ 4 ਮਈ ਤੋਂ ਕਿੱਥੇ ਸ਼ਰਾਬ ਮਿਲੇਗੀ? ਕੀ ਦੇਸ਼ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ 4 ਮਈ ਤੋਂ ਖੁੱਲ੍ਹਣਗੀਆਂ? ਇਹ ਉਹ ਪ੍ਰਸ਼ਨ ਹਨ ਜਿਨ੍ਹਾਂ 'ਤੇ ਸੋਸ਼ਲ ਮੀਡੀਆ ਤੋਂ ਲੈ ਕੇ ਘਰ-ਘਰ 'ਚ ਚਰਚਾ ਹੋ ਰਹੀ ਹੈ। ਇਹ ਸਾਰੇ ਪ੍ਰਸ਼ਨ ਸ਼ਰਾਬ ਦੀ ਵਿਕਰੀ ਬਾਰੇ ਗ੍ਰਹਿ ਮੰਤਰਾਲੇ ਦੇ ਇਸ ਆਦੇਸ਼ ਕਾਰਨ ਪੈਦਾ ਹੋ ਰਹੇ ਹਨ।



1 ਮਈ ਨੂੰ ਜਾਰੀ ਕੀਤੇ ਗ੍ਰਹਿ ਮੰਤਰਾਲੇ ਦੇ ਆਦੇਸ਼ ਅਨੁਸਾਰ ਜਨਤਕ ਥਾਂਵਾਂ ਬਾਰ੍ਹੇ ਕੁਝ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਸੂਚੀ  ਦੇ ਸੱਤਵੇਂ ਨੰਬਰ ਤੇ ਲਿੱਖਿਆ ਗਿਆ ਹੈ ਕਿ ਜਨਤਕ ਥਾਂਵਾਂ ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦਾ ਸੇਵਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ।



ਇਸ ਦੇ ਬਿਲਕੁਲ ਹੇਠਾਂ, ਭਾਵ, ਸੀਰੀਅਲ ਨੰਬਰ ਅੱਠ ਮੁਤਾਬਕ ਇਹ ਸਾਫ ਕੀਤਾ ਗਿਆ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਪਾਨ, ਗੁਟਕਾ ਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਗਾਹਕਾਂ ਵਿਚਾਲੇ ਘੱਟੋ ਘੱਟ ਛੇ ਫੁੱਟ ਯਾਨੀ ਦੋ ਗਜ਼ ਦੀ ਦੂਰੀ ਹੋਵੇ ਤੇ ਇੱਕ ਸਮੇਂ ਪੰਜ ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ।



ਹਾਲਾਂਕਿ ਆਰਡਰ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਦੁਕਾਨਾਂ ਕਿਸ ਜ਼ੋਨ ਵਿੱਚ ਖੁੱਲ੍ਹਣਗੀਆਂ ਤੇ ਕਿਸ ਵਿੱਚ ਉਹ ਬੰਦ ਰਹਿਣਗੀਆਂ। ਇਸ ਲਈ, ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੈੱਡ, ਔਰੇਂਜ ਤੇ ਗ੍ਰੀਨ ਭਾਵ ਸਾਰੇ ਤਿੰਨ ਜ਼ੋਨਾਂ ਵਿੱਚ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ।



ਯਾਦ ਰੱਖੋ ਕਿ ਕੰਟੇਨਮੈਂਟ ਜ਼ੋਨ, ਭਾਵ ਉਹ ਖੇਤਰ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਵੱਧ ਹਨ ਤੇ ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ, ਨੂੰ ਕੋਈ ਵਪਾਰਕ ਗਤੀਵਿਧੀ ਕਰਨ ਦੀ ਆਗਿਆ ਨਹੀਂ। ਇਸ ਲਈ ਨਾ ਤਾਂ ਕੰਟੇਨਟਮੈਂਟ ਜ਼ੋਨ ਵਿੱਚ ਸ਼ਰਾਬ ਸਟੋਰ ਖੋਲ੍ਹਿਆ ਜਾਵੇਗਾ, ਨਾ ਹੀ ਪਾਨ, ਗੁਟਕਾ, ਜਾਂ ਤੰਬਾਕੂ ਪਾਇਆ ਜਾਵੇਗਾ।