ਅੱਤਵਾਦੀਆਂ ਨੇ CRPF ਜਵਾਨ ਦੇ ਘਰ ਜਾ ਕੇ ਮਾਰੀ ਗੋਲ਼ੀ, ਜਵਾਨ ਸ਼ਹੀਦ
ਏਬੀਪੀ ਸਾਂਝਾ | 30 Jul 2018 11:00 AM (IST)
ਸ੍ਰੀਨਗਰ: ਜੰਮੂਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਸੀਆਰਪੀਐਫ ਦੇ ਜਵਾਨ ਦੇ ਘਰ ਅੰਦਰ ਦਾਖਲ ਹੋ ਗਏ ਤੇ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸੀਰ ਅਹਿਮਦ ਰਾਥਰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਸਥਾਨਕ ਕਾਂਸਟੇਬਲ ਸੀ। ਅੱਤਵਾਦੀਆਂ ਦੇ ਹਮਲੇ ਬਾਅਦ ਜ਼ਖ਼ਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ। ਨਸੀਰ ਅਹਿਮਦ ਦੇ ਹਮਲਾਵਰਾਂ ਦਾ ਅਜੇ ਕੋਈ ਪਤਾ ਨਹੀਂ ਚੱਲਿਆ। ਅੱਤਵਾਦੀਆਂ ਦੀ ਤਲਾਸ਼ ਕਰਨ ਲਈ ਪੂਰਾ ਇਲਾਕਾ ਖਾਲੀ ਕਰਾ ਦਿੱਤਾ ਗਿਆ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ। ਪਿਛਲੇ ਦੋ ਮਹੀਨਿਆਂ ਵਿੱਚ ਅੱਤਵਾਦੀਆਂ ਨੇ ਚਾਰ ਜਵਾਨਾਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਜਵਾਨ ਜਾਵੇਦ ਐਸਐਸਪੀ ਨਾਲ ਤਾਇਨਾਤ ਸੀ ਤੇ ਆਪਣੀ ਮਾਂ ਦੇ ਇਲਾਜ ਲਈ ਘਰ ਆਇਆ ਸੀ। ਕੁਲਗਾਮ ਵਿੱਚ ਜਾਵੇਦ ਅਹਿਮਦ ਡਾਰ ਦੀ ਲਾਸ਼ ਮਿਲੀ। ਇਸੇ ਤਰ੍ਹਾਂ ਫੌਜ ਦੇ ਰਾਈਫਲਮੈਨ ਔਰੰਗਜ਼ੇਬ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ।