ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਉਨ 'ਚ ਦੋ ਹਫ਼ਤੇ ਲਈ ਹੋਰ ਵਧ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 7 ਵਜੇ ਤੋਂ 11 ਵਜੇ ਢਿੱਲ ਮਿਲੇਗੀ। ਦੁਕਾਨਾਂ ਖੁੱਲ੍ਹਣਗੀਆਂ ਤੇ ਲੋਕ ਇਸ ਢਿੱਲ ਦੌਰਾਨ ਆਪਣੇ ਜ਼ਰੂਰੀ ਕੰਮ ਕਰ ਸਕਦੇ ਹਨ।
ਹਾਲਾਂਕਿ ਰੈੱਡ ਜ਼ੋਨ ਇਲਾਕਿਆਂ 'ਚ ਇਹ ਢਿੱਲ ਮਿਲੇਗੀ ਜਾਂ ਨਹੀਂ ਇਸ ਬਾਰੇ ਹਾਲੇ ਜਾਣਕਾਰੀ ਸਪੱਸ਼ਟ ਤੌਰ ਤੇ ਸਾਹਮਣੇ ਨਹੀਂ ਆਈ ਹੈ।ਕਿਸ ਕਿਸ ਜ਼ਿਲ੍ਹੇ 'ਚ ਕਹਿੜੀਆਂ ਦੁਕਾਨਾਂ ਖੁਲਣਗੀਆਂ ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਕੱਲ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਮਿਲੇਗੀ।
ਕੈਪਟਨ ਨੇ ਕਿਹਾ ਕਿ ਅਸੀਂ ਦੋ ਹਫ਼ਤੇ ਬਾਅਦ ਫਿਰ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਘਰੋਂ ਤੋਂ ਬਾਹਰ ਆ ਸਕਦੇ ਹੋ। ਪਰ ਆਪਣੇ ਮਾਸਕ ਪਹਿਨਣਾ ਅਤੇ ਦੂਰੀ ਬਣਾਈ ਰੱਖਣ ਲਾਜ਼ਮੀ ਹੈ।ਫਿਲਹਾਲ ਇਹ ਢਿੱਲ ਕਦੋਂ ਤੋਂ ਲਾਗੂ ਹੋਵੇਗੀ ਇਸ ਬਾਰੇ ਵੀ ਕੈਬਨਿਟ ਮੀਟਿੰਗ ਤੋਂ ਬਾਅਦ ਸਾਫ ਹੋਵੇਗਾ।