ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਮਰੀਜ਼ਾਂ (Corona Patients in India) ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕਈ ਸ਼ਹਿਰਾਂ ਵਿੱਚ ‘ਲਿਮਟਿਡ ਲੌਕਡਾਊਨ’ (Limited Lockdown) ਲਾਉਣ ਦੀ ਗੱਲ ਚੱਲ ਰਹੀ ਹੈ। ਦਿੱਲੀ, ਮਹਾਰਾਸ਼ਟਰ, ਗੁਜਰਾਤ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ’ਚ ਕੋਰੋਨਾ ਦੇ ਨਵੇਂ ਮਰੀਜ਼ ਤੇਜ਼ੀ ਨਾਲ ਵਧਣ ਲੱਗ ਪਏ ਹਨ।

ਪੰਜਾਬ ‘ਚ ਯੂਰੀਆ ਸੰਕਟ, ਕਿਸਾਨਾਂ ਦਾ ਹਰਿਆਣਾ ਵੱਲ ਰੁਖ਼

ਮੱਧ ਪ੍ਰਦੇਸ਼ ਸਰਕਾਰ ਨੇ ਇਸੇ ਮਾਮਲੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੁਪਹਿਰ ਤਿੰਨ ਵਜੇ ਮੀਟਿੰਗ ਸੱਦੀ ਹੈ। ਸਮਝਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਵਧੇਰੇ ਮਾਮਲਿਆਂ ਵਾਲੇ ਇਲਾਕਿਆਂ ’ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਮੁੰਬਈ ਵਿੱਚ 31 ਦਸੰਬਰ ਤੱਕ ਸਕੂਲ ਬੰਦ (School Closed) ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ ਵੀ 23 ਨਵੰਬਰ ਤੋਂ ਸਕੂਲ ਨਹੀਂ ਖੁੱਲ੍ਹਣਗੇ।

ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਅੱਜ ਤੋਂ ਦੋ ਦਿਨਾਂ ਲਈ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਕਰਫ਼ਿਊ ਭਾਵੇਂ ਸਿਰਫ਼ ਦੋ ਰਾਤਾਂ ਲਈ ਹੀ ਹੈ ਪਰ ਫਿਰ ਲੋਕਾਂ ’ਚ ਹੁਣ ਅਜਿਹਾ ਡਰ ਪੈਦਾ ਹੋ ਰਿਹਾ ਹੈ ਕਿ ਕਿਤੇ ਇਹ ਕਰਫ਼ਿਊ ਅੱਗੇ ਨਾ ਵਧਾ ਦਿੱਤਾ ਜਾਵੇ। ਇਸੇ ਲਈ ਅੱਜ ਅਹਿਮਦਾਬਾਦ ਦੇ ਬਾਜ਼ਾਰਾਂ ’ਚ ਕਾਫ਼ੀ ਭੀੜ ਵੇਖਣ ਨੂੰ ਮਿਲੀ।

ਕੈਪਟਨ ਈਡੀ ਦੀ ਕਾਰਵਾਈ ਤੋਂ ਘਬਰਾਏ, ਹੁਣ ਮੋਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼, ਕਿਸਾਨ ਲੀਡਰ ਦਾ ਦਾਅਵਾ

ਭਾਰਤ ਦੀ ਰਾਜਧਾਨੀ ਦਿੱਲੀ ਦੀ ਸਰਕਾਰ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਕੁਝ ਫ਼ਿਕਰਮੰਦ ਹੈ। ਇਸੇ ਲਈ ਦਿੱਲੀ ਸਰਕਾਰ ਨੇ ਮਾਸਕ ਨਾ ਪਹਿਨਣ ਵਾਲਿਆਂ ਉੱਤੇ ਜੁਰਮਾਨੇ ਦੀ ਰਕਮ ਨੂੰ ਚਾਰ ਗੁਣਾ ਵਧਾ ਕੇ 2,000 ਰੁਪਏ ਕਰ ਦਿੱਤਾ ਹੈ। ਪਹਿਲਾਂ ਇਹ ਜੁਰਮਾਨਾ 500 ਰੁਪਏ ਸੀ। ਇਹ ਫ਼ੈਸਲਾ ਕੱਲ੍ਹ ਵੀਰਵਾਰ ਤੋਂ ਲਾਗੂ ਹੋ ਗਿਆ ਹੈ। ਲੋੜਵੰਦਾਂ ਨੂੰ ਮਾਸਕ ਵੰਡੇ ਜਾ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904