ਨਵੀਂ ਦਿੱਲੀ: ਛੇਵੇਂ ਗੇੜ ਦੇ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿੱਚ ਰਾਜਧਾਨੀ ਦਿੱਲੀ ਤੇ ਹਰਿਆਣਾ ਸਮੇਤ ਸੱਤ ਸੂਬਿਆਂ ਦੀਆਂ 59 ਸੀਟਾਂ 'ਤੇ ਐਤਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਗੇੜ ਵਿੱਚ ਕਈ VIP ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ।
ਪਿਛਲੀਆਂ 2014 ਦੀਆਂ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਜਿਨ੍ਹਾਂ 59 ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚੋਂ ਇਕੱਲੀ ਬੀਜੇਪੀ ਨੇ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਇਲਾਵਾ ਅਪਨਾ ਦਲ ਤੇ ਲੋਕ ਜਨਸ਼ਕਤੀ ਪਾਰਟੀ ਨੂੰ ਵੀ ਇੱਕ-ਇੱਕ ਸੀਟ 'ਤੇ ਜਿੱਤ ਮਿਲੀ ਸੀ। ਦੋਵੇਂ ਪਾਰਟੀਆਂ ਰਾਸ਼ਟਰੀ ਜਨਤੰਤਰਿਕ ਗਠਜੋੜ (NDA) ਦਾ ਹਿੱਸਾ ਸਨ। ਇਸ ਦੇ ਇਲਾਵਾ ਬਾਕੀ ਦੀਆਂ 8 ਸੀਟਾਂ ਤ੍ਰਿਣਮੂਲ ਕਾਂਗਰਸ, ਦੋ ਸੀਟਾਂ ਕਾਂਗਰਸ, ਦੋ ਇਨੈਲੋ ਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ ਸੀ।
ਬੀਜੇਪੀ ਨੇ ਜਿਨ੍ਹਾਂ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਉਨ੍ਹਾਂ ਸੀਟਾਂ 'ਤੇ ਜਿੱਤਣ ਵਾਲੇ 19 ਸੰਸਦ ਮੈਂਬਰਾਂ ਨੂੰ ਇਸ ਵਾਰ ਪਾਰਟੀ ਨੇ ਟਿਕਟ ਗਹੀ ਨਹੀਂ ਦਿੱਤਾ। ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਏਗਾ ਕਿ ਬੀਜੇਪੀ ਪਿਛਲੀ ਵਾਰ ਦਾ ਪ੍ਰਦਰਸ਼ਨ ਦੁਹਰਾ ਪਾਉਂਦੀ ਹੈ ਜਾਂ ਨਹੀਂ।
ਬੜਾ ਅਹਿਮ ਚੋਣਾਂ ਦਾ 6ਵਾਂ ਗੇੜ, ਪਿਛਲੀ ਵਾਰ 59 'ਚੋਂ 44 ਸੀਟਾਂ 'ਤੇ ਬੀਜੇਪੀ ਕਾਬਜ਼, ਇਸ ਵਾਰ ਕੀ ਰਹਿਣਗੇ ਸਮੀਕਰਨ?
ਏਬੀਪੀ ਸਾਂਝਾ
Updated at:
10 May 2019 03:37 PM (IST)
ਬੀਜੇਪੀ ਨੇ ਜਿਨ੍ਹਾਂ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਉਨ੍ਹਾਂ ਸੀਟਾਂ 'ਤੇ ਜਿੱਤਣ ਵਾਲੇ 19 ਸੰਸਦ ਮੈਂਬਰਾਂ ਨੂੰ ਇਸ ਵਾਰ ਪਾਰਟੀ ਨੇ ਟਿਕਟ ਗਹੀ ਨਹੀਂ ਦਿੱਤਾ। ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਏਗਾ ਕਿ ਬੀਜੇਪੀ ਪਿਛਲੀ ਵਾਰ ਦਾ ਪ੍ਰਦਰਸ਼ਨ ਦੁਹਰਾ ਪਾਉਂਦੀ ਹੈ ਜਾਂ ਨਹੀਂ।
- - - - - - - - - Advertisement - - - - - - - - -