ਹਰ ਪਾਰਟੀ ’ਤੇ ਲਾਗੂ ਹੋਣ ਵਾਲੇ ਆਮ ਨਿਯਮ
- ਕੋਈ ਵੀ ਪਾਰਟੀ ਬਿਨਾ ਚੋਣ ਕਮਿਸ਼ਨ ਦੀ ਆਗਿਆ ਦੇ ਕਿਤੇ ਵੀ ਹੋਰਡਿੰਗ, ਪੋਸਟਰ ਜਾਂ ਬੈਨਰ ਨਹੀਂ ਲਾ ਸਕਦੀ।
- ਚੋਣ ਪ੍ਰਚਾਰ ਲਈ ਮੰਚ ਵਜੋਂ ਧਾਰਮਕ ਸਥਾਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
- ਪ੍ਰਸ਼ਾਸਨ ਤੋਂ ਚੋਣ ਰੈਲੀ ਜਾਂ ਸਭਾ ਦੇ ਸਥਾਨ ਤੇ ਸਮੇਂ ਦੀ ਮਨਜ਼ੂਰੀ ਲੈਣੀ ਹੁੰਦੀ ਹੈ।
- ਪੁਲਿਸ ਅਧਿਕਾਰੀਆਂ ਨੂੰ ਵੀ ਚੋਣ ਸਭਾ ਦੀ ਜਾਣਕਾਰੀ ਦੇਣੀ ਹੁੰਦੀ ਹੈ।
- ਸਿਰਫ ਉਨ੍ਹਾਂ ਵਾਹਨਾਂ ’ਤੇ ਹੀ ਝੰਡਾ ਲਾਇਆ ਜਾ ਸਕਦਾ ਹੈ ਜਿਸ ’ਤੇ ਉਸ ਪਾਰਟੀ ਜਾਂ ਉਸ ਦੇ ਉਮੀਦਵਾਰ ਦਾ ਅਧਿਕਾਰ ਹੋਏਗਾ।
ਸੱਤਾਧਾਰੀ ਪਾਰਟੀ ਲਈ ਵੱਖਰੇ ਨਿਯਮ
- ਸਭਾ ਵਾਲੀ ਥਾਂ ਲਾਊਡ ਸਪੀਕਰ ਦੇ ਉਪਯੋਗ ਲਈ ਵੀ ਪਹਿਲਾਂ ਮਨਜ਼ੂਰੀ ਲੈਣੀ ਪਏਗੀ।
- ਸੱਤਾਧਾਰੀ ਪਾਰਟੀ ਕਿਸੇ ਵੀ ਸਰਕਾਰੀ ਯੋਜਨਾ ਦਾ ਪ੍ਰਚਾਰ ਸਰਕਾਰੀ ਖ਼ਜ਼ਾਨੇ ਵਿੱਚੋਂ ਨਹੀਂ ਕਰ ਸਕਦੀ।
- ਪਾਰਟੀ ਦੇ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਸਰਕਾਰੀ ਜਹਾਜ਼ ਤੇ ਗੱਡੀਆਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ।
- ਹੈਲੀਪੈਡ ਦੇ ਇਸਤੇਮਾਲ ’ਤੇ ਸਿਰਫ ਸੱਤਾਧਾਰੀ ਪਾਰਟੀ ਦਾ ਹੱਕ ਨਹੀਂ ਹੋਏਗਾ।
- ਕੋਈ ਵੀ ਸਰਕਾਰੀ ਮੰਤਰੀ ਸ਼ਾਸਕੀ ਦੌਰੇ ਦੌਰਾਨ ਚੋਣ ਪ੍ਰਚਾਰ ਨਹੀਂ ਕਰੇਗਾ