ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜ ਗੇੜਾਂ ਦਾ ਕੰਮ ਖ਼ਤਮ ਹੋ ਚੁੱਕਿਆ ਹੈ। ਇਨ੍ਹਾਂ ਪੰਜ ਪੜਾਅ ‘ਚ ਹੁਣ ਤਕ ਲੋਕ ਸਭਾ ਦੀਆਂ 543 ਵਿੱਚੋਂ 424 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਕੈਦ ਹੋ ਚੁੱਕੀ ਹੈ। ਹੁਣ ਸਿਰਫ ਦੋ ਪੜਾਅ ‘ਤੇ ਵੋਟਿੰਗ ਹੋਣੀ ਬਾਕੀ ਹੈ। ਇਸ ਤੋਂ ਬਾਅਦ 23 ਮਈ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਇਸ ਵਿੱਚ 12 ਮਈ ਨੂੰ 59 ਤੇ 19 ਮਈ ਨੂੰ 59 ਸੀਟਾਂ ‘ਤੇ ਵੋਟਿੰਗ ਹੋਣੀ ਹੈ।



ਇਨ੍ਹਾਂ ਪੰਜ ਗੇੜਾਂ ‘ਚ ਹੋਈਆਂ ਚੋਣਾਂ ‘ਚ ਕੁਝ ਸੂਬੇ ਅਜਿਹੇ ਹਨ ਜਿਨ੍ਹਾਂ ‘ਚ ਵੋਟਿੰਗ ਖ਼ਤਮ ਹੋ ਚੁੱਕੀ ਹੈ। ਹੁਣ ਛੇਵੇਂ ਗੇੜ ‘ਚ ਚੋਣਾਂ ਹੋਣੀਆਂ ਹਨ ਜਿਨ੍ਹਾਂ ‘ਚ ਬਿਹਾਰ ਦੀਆਂ ਅੱਠ ਸੀਟਾਂ, ਹਰਿਆਣਾ ਦੀਆਂ ਸਾਰੀਆਂ 10 ਸੀਟਾਂ, ਝਾਰਖੰਡ ਦੀਆਂ 4 ਸੀਟਾਂ, ਮੱਧ ਪ੍ਰਦੇਸ਼ ਦੀਆਂ 8 ਸੀਟਾਂ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ਤੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਵੋਟਿੰਗ ਹੋਣੀ ਹੈ।

ਇਸ ਤੋਂ ਬਾਅਦ 19 ਮਈ ਨੂੰ ਆਖਰੀ ਗੇੜ ਦੀਆਂ ਵੋਟਾਂ ਹੋਣਗੀਆਂ। ਇਸ ‘ਚ ਅੱਠ ਸੀਟਾਂ ਬਿਹਾਰ, ਹਿਮਾਚਲ ਦੀਆਂ 4 ਸੀਟਾਂ, ਝਾਰਖੰਡ ਦੀਆਂ ਤਿੰਨ ਸੀਟਾਂ, ਮੱਧ ਪ੍ਰਦੇਸ਼ ਦੀਆਂ 8 ਸੀਟਾਂ, ਪੰਜਾਬ ਦੀ ਸਾਰੀਆਂ 13 ਸੀਟਾਂ, ਪੱਛਮੀ ਬੰਗਾਲ ਦੀਆਂ 9 ਸੀਟਾਂ ਤੇ ਚੰਡੀਗੜ੍ਹ ਦੀ ਇੱਕ ਸੀਟ ‘ਤੇ ਵੋਟਿੰਗ ਹੋਣੀ ਹੈ।