Lok Sabha Election 2024: ਉੱਤਰ ਪੂਰਬ ਦੇ ਮਨੀਪੁਰ 'ਚ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਸੂਬਾ ਕਾਂਗਰਸ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ। ਕਾਂਗਰਸ ਨੇ ਦੋਸ਼ ਲਾਇਆ ਕਿ ਸੁਰੱਖਿਆ ਬਲਾਂ ਦੇ ਸਾਹਮਣੇ ਲੋਕਾਂ ਨੂੰ ਐਨਡੀਏ ਨੂੰ ਵੋਟ ਦੇਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੇ ਉਸ ਪੋਲਿੰਗ ਸਟੇਸ਼ਨਾਂ 'ਤੇ ਮੁੜ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਜਿੱਥੇ ਅਜਿਹੀਆਂ ਘਟਨਾਵਾਂ ਦਰਜ ਹੋਈਆਂ ਹਨ।


ਅੰਗਰੇਜ਼ੀ ਵੈੱਬਸਾਈਟ 'ਇੰਡੀਆ ਟੂਡੇ' ਦੀ ਰਿਪੋਰਟ ਮੁਤਾਬਕ ਮਨੀਪੁਰ ਪ੍ਰਦੇਸ਼ ਕਾਂਗਰਸ ਕਮੇਟੀ (ਐੱਮ. ਪੀ. ਸੀ. ਸੀ.) ਨੇ ਇਸ ਸਬੰਧ 'ਚ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਸੂਬੇ 'ਚ ਲੋਕ ਸਭਾ ਚੋਣਾਂ ਦੌਰਾਨ ਦਰਜ ਹੋਈਆਂ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਮੁੜ ਮਤਦਾਨ ਕਰਵਾਉਣ ਦੀ ਬੇਨਤੀ ਕੀਤੀ ਹੈ। 


ਮਨੀਪੁਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੋਸ਼ ਲਾਇਆ ਕਿ ਕਈ ਪੋਲਿੰਗ ਸਟੇਸ਼ਨਾਂ 'ਤੇ ਗੰਭੀਰ ਬੇਨਿਯਮੀਆਂ ਦੇਖੀਆਂ ਗਈਆਂ। ਪੋਲਿੰਗ ਸਟੇਸ਼ਨ ਨੰ.43/19-ਸ਼ਿੰਗਕਾਪ ਵਿੱਚ ਖਾਸ ਕਰਕੇ ਈ.ਵੀ.ਐਮ ਮਸ਼ੀਨਾਂ ਭੰਨ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨ ਨੰਬਰ 43/46 ਵਿਖੇ ਬੂਥ 'ਤੇ ਕਬਜ਼ਾ ਅਤੇ ਧਾਂਦਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਅਲਫਰੇਡ ਕੰਨਗਾਮ ਦੇ ਪੋਲਿੰਗ ਏਜੰਟਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਗਿਆ।


ਇਹ ਵੀ ਪੜ੍ਹੋ: Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?


ਕਾਂਗਰਸ ਦਾ ਦੋਸ਼ ਹੈ ਕਿ ਅਜਿਹੀ ਗੜਬੜੀ 44-ਉਖਰੁਲ (ਐਸ.ਟੀ.) ਵਿਧਾਨ ਸਭਾ ਹਲਕੇ ਵਿੱਚ ਵੀ ਦਰਜ ਕੀਤੀਆਂ ਗਈਆਂ ਸਨ। 44-ਉਖਰੁਲ (ਐਸਟੀ) ਵਿਧਾਨ ਸਭਾ ਹਲਕੇ ਦੇ 17 ਪੋਲਿੰਗ ਸਟੇਸ਼ਨਾਂ 'ਤੇ ਬੂਥਾਂ 'ਤੇ ਕਬਜ਼ਾ ਕਰਨ, ਧਾਂਦਲੀ ਕਰਨ ਅਤੇ ਜ਼ਬਰਦਸਤੀ ਵੋਟ ਪਾਉਣ ਦੀਆਂ ਘਟਨਾਵਾਂ ਦੇ ਨਾਲ ਤਿੰਨ ਪੋਲਿੰਗ ਸਟੇਸ਼ਨਾਂ 'ਤੇ ਈਵੀਐਮ ਮਸ਼ੀਨਾਂ ਨੂੰ ਨਸ਼ਟ ਕਰ ਦਿੱਤਾ ਗਿਆ।


ਇਸ ਦੌਰਾਨ ਮਣੀਪੁਰ ਦੇ ਮੁੱਖ ਚੋਣ ਅਧਿਕਾਰੀ ਨੇ ਕਾਂਗਰਸ ਵਲੋਂ ਲਾਏ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਈਵੀਐਮ ਤੋੜਨ, ਬੂਥ ’ਤੇ ਕਬਜ਼ਾ ਕਰਨ ਅਤੇ ਵੋਟਿੰਗ ਵਿੱਚ ਧਾਂਦਲੀ ਵਰਗੇ ਦੋਸ਼ ਲਾਏ ਹਨ। ਇਹ ਘਟਨਾਵਾਂ ਬਾਹਰੀ ਲੋਕ ਸਭਾ ਸੀਟ ਵਿੱਚ ਦਰਜ ਹੋਈਆਂ ਹਨ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: AGTF ਦੀ ਪੰਜਾਬ ਤੇ ਜੰਮੂ 'ਚ ਵੱਡੀ ਕਾਰਵਾਈ ! ਫ਼ਰਾਰ ਗੈਂਗਸਟਰ ਤੇ ਉਸ ਦੇ 10 ਗੁਰਗੇ ਹਥਿਆਰਾਂ ਸਮੇਤ ਗ੍ਰਿਫ਼ਤਾਰ