Lok Sabha Election 2024 Phase 2: ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਯਾਨੀਕਿ 26 ਅਪ੍ਰੈਲ ਨੂੰ ਸਮਾਪਤ ਹੋ ਗਈ। ਚੋਣ ਕਮਿਸ਼ਨ ਮੁਤਾਬਕ ਉੱਤਰ-ਪੂਰਬੀ ਰਾਜ ਤ੍ਰਿਪੁਰਾ ਵਿੱਚ ਸਭ ਤੋਂ ਵੱਧ 78.63 ਫੀਸਦੀ ਮਤਦਾਨ ਹੋਇਆ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਘੱਟ 54.83 ਫੀਸਦੀ ਵੋਟਿੰਗ ਦਰਜ ਕੀਤੀ ਗਈ। ਮਣੀਪੁਰ ਦੂਜੇ ਨੰਬਰ 'ਤੇ ਰਿਹਾ ਜਿੱਥੇ 77.18 ਫੀਸਦੀ ਵੋਟਿੰਗ ਹੋਈ। ਦੂਜੇ ਪੜਾਅ ਦੀਆਂ ਚੋਣਾਂ 'ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਵੀ ਭਾਜਪਾ 'ਤੇ ਦੋਸ਼ ਲਾਏ ਹਨ।



ਕਾਂਗਰਸ ਨੇ ਜਬਰੀ ਵੋਟਿੰਗ ਦੇ ਦੋਸ਼ ਲਾਏ


ਕਾਂਗਰਸ ਨੇ ਮਣੀਪੁਰ 'ਚ ਵੋਟਿੰਗ 'ਤੇ ਸਵਾਲ ਚੁੱਕੇ ਸਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕਰਕੇ ਦੋਸ਼ ਲਾਇਆ ਕਿ ਮਨੀਪੁਰ ਵਿੱਚ ਕਾਂਗਰਸ ਨੂੰ ਵੋਟ ਪਾਉਣ ਜਾ ਰਹੇ ਲੋਕਾਂ ਨੂੰ ਐਨਡੀਏ ਦੇ ਹੱਕ ਵਿੱਚ ਵੋਟ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਸਭ ਕੁਝ ਸੁਰੱਖਿਆ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਹੋ ਰਿਹਾ ਹੈ।


ਕਿੱਥੇ ਅਤੇ ਕਿੰਨੀ ਵੋਟਿੰਗ ਹੋਈ


ਦੂਜੇ ਪੜਾਅ 'ਚ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (UTs) ਦੀਆਂ 89 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਸ ਦੌਰਾਨ ਕਈ ਵੀਆਈਪੀ ਸੀਟਾਂ 'ਤੇ ਵੀ ਵੋਟਿੰਗ ਹੋਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਵਾਇਨਾਡ ਸੀਟ 'ਤੇ 69.51 ਫੀਸਦੀ ਵੋਟਿੰਗ ਹੋਈ। ਉੱਤਰ ਪ੍ਰਦੇਸ਼ ਦੀ ਮੇਰਠ ਸੀਟ, ਜਿੱਥੇ ਅਰੁਣ ਗੋਵਿਲ ਉਮੀਦਵਾਰ ਹਨ, 'ਤੇ 58.70 ਫੀਸਦੀ ਵੋਟਿੰਗ ਹੋਈ।


'ਐਨਡੀਏ ਨੂੰ ਮਿਲ ਰਿਹਾ ਹੈ ਜ਼ਬਰਦਸਤ ਸਮਰਥਨ'


ਪੀਐਮ ਮੋਦੀ ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ ਕਿਹਾ, "ਦੂਸਰਾ ਪੜਾਅ ਬਹੁਤ ਵਧੀਆ ਰਿਹਾ। ਭਾਰਤ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਯਾਨੀ ਕਿ 26 ਅਪ੍ਰੈਲ ਵੋਟਿੰਗ ਕੀਤੀ। ਐਨ.ਡੀ.ਏ. ਨੂੰ ਜੋ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ, ਉਹ ਵਿਰੋਧੀ ਧਿਰ ਨੂੰ ਹੋਰ ਵੀ ਨਿਰਾਸ਼ ਕਰਨ ਵਾਲਾ ਹੈ। ਵੋਟਰ ਸੁਸ਼ਾਸਨ ਚਾਹੁੰਦੇ ਹਨ। ਨੌਜਵਾਨ ਅਤੇ ਮਹਿਲਾ ਵੋਟਰ ਐਨਡੀਏ ਨੂੰ ਮਜ਼ਬੂਤ ​​ਸਮਰਥਨ ਦੇ ਰਹੇ ਹਨ।


 






ਸਮਾਜਵਾਦੀ ਪਾਰਟੀ ਨੇ ਐਕਸ 'ਤੇ ਪੋਸਟ ਕੀਤਾ ਸੀ ਕਿ ਪੁਲਿਸ ਉੱਤਰ ਪ੍ਰਦੇਸ਼ ਦੇ ਅਮਰੋਹਾ ਲੋਕ ਸਭਾ ਦੇ ਨੌਗਾਵਨ ਸਆਦਤ ਬੂਥ 'ਤੇ ਸਪਾ ਵਰਕਰਾਂ ਨੂੰ ਧਮਕੀਆਂ ਦੇ ਰਹੀ ਹੈ। ਐਸਪੀ ਨੇ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣ ਅਤੇ ਨਿਰਪੱਖ ਵੋਟਿੰਗ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।


ਇਸ ਤੋਂ ਬਾਅਦ ਅਮਰੋਹਾ ਪੁਲਿਸ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਪੋਲਿੰਗ ਸਟੇਸ਼ਨ ਦਾ ਦੌਰਾ ਕੀਤਾ। ਹਰ ਪਾਸੇ ਸ਼ਾਂਤੀਪੂਰਵਕ ਵੋਟਿੰਗ ਚੱਲ ਰਹੀ ਹੈ।