Lord Buddha's relics: ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਦੇ ਨਾਲ ਉਨ੍ਹਾਂ ਦੇ ਚੇਲੇ ਸਾਰਪੁੱਤਰ ਤੇ ਅਰਹਤ ਮੌਦਗਲਾਯਨ ਦੇ ਪਵਿੱਤਰ ਅਵਸ਼ੇਸ਼ ਏਅਰਫੋਰਸ ਏਅਰਪੋਰਟ ਦੇ ਅਹਾਤੇ ਵਿੱਚ ਸਥਿਤ ਜੰਬੋ ਮਜੂਮਦਾਰ ਕੇਂਦਰ ਦੇ ਜਗਮੋਹਨ ਹਾਲ ਵਿੱਚ ਰੱਖਿਆ ਗਿਆ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੀ ਵਾਪਸੀ ਦੌਰਾਨ ਹਵਾਈ ਅੱਡੇ 'ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ, ਆਈਬੀਸੀ ਦੇ ਡਾਇਰੈਕਟਰ ਜਨਰਲ ਅਭਿਜੀਤ ਹਲਦਰ ਤੇ ਹੋਰ ਅਧਿਕਾਰੀ ਮੌਜੂਦ ਸਨ।
ਹੁਣ ਤੱਕ ਪਹਿਲੀ ਵਾਰ ਭਗਵਾਨ ਬੁੱਧ ਤੇ ਉਨ੍ਹਾਂ ਦੇ ਚੇਲਿਆਂ ਦੇ ਅਵਸ਼ੇਸ਼ਾਂ ਨੂੰ ਇਕੱਠੇ 23 ਫਰਵਰੀ ਨੂੰ ਬੈਂਕਾਕ ਵਿੱਚ ਵਿਸ਼ਾਲ ਸਨਮ ਲੁਆਂਗ ਮੰਡਪ ਵਿੱਚ ਇੱਕ ਵਿਸ਼ੇਸ਼ ਤੌਰ 'ਤੇ ਬਣੇ ਮੰਡਪ ਵਿੱਚ ਪੂਜਾ ਲਈ ਇਕੱਠੇ ਰੱਖਿਆ ਗਿਆ। ਇਨ੍ਹਾਂ ਨੂੰ ਥਾਈਲੈਂਡ ਦੇ ਚਾਰ ਸ਼ਹਿਰਾਂ ਵਿੱਚ 25 ਦਿਨਾਂ ਦੀ ਪ੍ਰਦਰਸ਼ਨੀ ਤੋਂ ਬਾਅਦ ਰਾਜਧਾਨੀ ਦਿੱਲੀ ਲਿਆਂਦਾ ਗਿਆ। ਥਾਈਲੈਂਡ ਤੇ ਬੈਂਕਾਕ ਸਮੇਤ ਹੋਰ ਦੇਸ਼ਾਂ ਦੇ 4 ਮਿਲੀਅਨ ਤੋਂ ਵੱਧ ਸ਼ਰਧਾਲੂਆਂ ਨੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਨਵੀਂ ਰਣਨੀਤੀ! ਔਰਤਾਂ ਸੰਭਾਲਣਗੀਆਂ ਮੋਰਚਾ, ਮਰਦ ਕਰਨਗੇ ਕਣਕ ਦੀ ਵਾਢੀ
ਏਅਰਫੋਰਸ ਏਅਰਪੋਰਟ ਕੰਪਲੈਕਸ 'ਚ ਸਥਿਤ ਜੰਬੋ ਮਜੂਮਦਾਰ ਸੈਂਟਰ ਦੇ ਜਗਮੋਹਨ ਹਾਲ 'ਚ ਭਗਵਾਨ ਬੁੱਧ ਤੇ ਉਨ੍ਹਾਂ ਦੇ ਚੇਲਿਆਂ ਦੇ ਪਾਵਨ ਅਵਸ਼ੇਸ਼ਾਂ ਦੀ ਪੂਜਾ ਕੀਤੀ ਗਈ। ਵਿਦੇਸ਼ ਤੇ ਸੱਭਿਆਚਾਰ ਰਾਜ ਮੰਤਰੀ ਮੀਨਾਕਸ਼ੀ ਲੇਖੀ, ਆਈਬੀਸੀ ਦੇ ਡਾਇਰੈਕਟਰ ਜਨਰਲ ਅਭਿਜੀਤ ਹਲਦਰ, ਬੋਧੀ ਗੁਰੂਆਂ ਸਮੇਤ ਸੈਂਕੜੇ ਚੇਲੇ ਤੇ ਦਰਜਨਾਂ ਸ਼ਰਧਾਲੂ ਵੀ ਮੌਜੂਦ ਸਨ।
ਬੀਤੇ ਦਿਨੀਂ ਸਮਾਪਤੀ ਸਮਾਰੋਹ ਦੌਰਾਨ ਬੋਧੀ ਗੁਰੂਆਂ ਨਾਲ ਮੀਨਾਕਸ਼ੀ ਲੇਖੀ ਸਮੇਤ ਹਾਜ਼ਰ ਸਾਰੇ ਲੋਕਾਂ ਨੇ ਜਗਮੋਹਨ ਹਾਲ ਵਿੱਚ ਸਥਾਪਤ ਭਗਵਾਨ ਬੁੱਧ ਤੇ ਉਨ੍ਹਾਂ ਦੇ ਚੇਲਿਆਂ ਦੇ ਪਵਿੱਤਰ ਅਵਸ਼ੇਸ਼ਾਂ ਦੀ ਪੂਜਾ ਕੀਤੀ। ਕੱਲ੍ਹ ਦੇ ਪ੍ਰੋਗਰਾਮ ਵਿੱਚ ਬੋਧੀ ਗੁਰੂਆਂ ਦੇ ਨਾਲ-ਨਾਲ ਸੈਂਕੜੇ ਚੇਲਿਆਂ ਨੇ ਮੰਤਰਾਂ ਦੇ ਜਾਪ ਨਾਲ ਭਗਵਾਨ ਬੁੱਧ ਦਾ ਗੁਣਗਾਨ ਕੀਤਾ।
ਇਸ ਤੋਂ ਬਾਅਦ ਹਰ ਕੋਈ ਸ਼ਾਸਤਰੀ ਸੰਗੀਤ ਦੀਆਂ ਧੁਨਾਂ ਵਿੱਚ ਖੋ ਗਿਆ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਖੁਦ ਮੀਨਾਕਸ਼ੀ ਲੇਖੀ ਵੱਲੋਂ ਭਗਵਾਨ ਬੁੱਧ ਦੀਆਂ ਪਵਿੱਤਰ ਨਿਸ਼ਾਨੀਆਂ ਰਾਸ਼ਟਰੀ ਅਜਾਇਬ ਘਰ ਨੂੰ ਸੌਂਪੀ ਗਈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਰੈਸਟੋਰੈਂਟ 'ਚ ਖੂਬ ਹੰਗਾਮਾ, ਬਿੱਲ ਮੰਗਿਆਂ ਤਾਂ ਮੁਲਾਜ਼ਮ ਕੁੱਟ-ਕੁੱਟ ਕਰ ਦਿੱਤਾ 'ਲਾਲ'