Ludhiana News: ਲੁਧਿਆਣਾ ਵਿੱਚ ਬੀਤੀ ਰਾਤ ਰੇਖੀ ਸਿਨੇਮਾ ਚੌਕ ਵਿੱਚ ਸਥਿਤ ਮਚਾਨ ਰੈਸਟੋਰੈਂਟ ਵਿੱਚ ਹੰਗਾਮਾ ਹੋ ਗਿਆ। ਅਹਾਤੇ ਵਿੱਚ ਕੁਝ ਨੌਜਵਾਨ ਸ਼ਰਾਬ ਪੀ ਰਹੇ ਸਨ। ਜਦੋਂ ਮੈਨੇਜਰ ਨੇ ਬਿੱਲ ਮੰਗਿਆ ਤਾਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਮੈਨੇਜਰ ਨਾਲ ਬਦਸਲੂਕੀ ਕੀਤੀ। ਜਦੋਂ ਰਸੋਈਏ ਤੇ ਹੋਰ ਕਰਮਚਾਰੀ ਮਾਮਲੇ ਨੂੰ ਸ਼ਾਂਤ ਕਰਨ ਲਈ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਜ਼ਖਮੀ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


ਲੁਧਿਆਣਾ 'ਚ ਮਚਾਨ ਰੈਸਟੋਰੈਂਟ 'ਤੇ ਨੌਜਵਾਨਾਂ ਨੇ ਕੁੱਕ ਦੇ ਨੱਕ 'ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਲੜਾਈ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਭੱਜ ਗਏ ਜਦਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਪ੍ਰਬੰਧਕਾਂ ਨੇ ਕਾਬੂ ਕਰ ਲਿਆ। ਸ਼ੈੱਫ ਅਸੀਰ ਆਲਮ ਨੇ ਦੱਸਿਆ ਕਿ ਉਹ ਰਸੋਈ ਵਿੱਚ ਕੰਮ ਕਰ ਰਿਹਾ ਸੀ। ਕਾਊਂਟਰ 'ਤੇ ਕੁਝ ਨੌਜਵਾਨ ਬਿੱਲ ਨਾ ਭਰਨ ਦੀ ਜ਼ਿੱਦ ਕਰ ਰਹੇ ਸਨ।


ਇਹ ਵੀ ਪੜ੍ਹੋ: Jalandhar News: ਹੁਸ਼ਿਆਰਪੁਰ-ਫਗਵਾੜਾ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਦੋਸਤਾਂ ਦੀ ਮੌਤ


ਉਸ ਨੇ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਦੇ ਨੱਕ ਤੇ ਸਿਰ 'ਤੇ ਕੜੇ ਨਾਲ ਹਮਲਾ ਕਰ ਦਿੱਤਾ। ਉਸ ਦੇ ਨੱਕ 'ਤੇ ਜ਼ੋਰਦਾਰ ਸੱਟ ਲੱਗਣ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਜ਼ਖਮੀ ਹੋਏ ਅਹਾਤੇ ਦੇ ਕਰਮਚਾਰੀ ਰਾਜੂ ਨੇ ਦੱਸਿਆ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਨੌਜਵਾਨ ਭੱਜ ਗਏ ਪਰ ਉਨ੍ਹਾਂ ਦੇ ਦੋ ਬੰਦਿਆਂ ਨੂੰ ਫੜ ਲਿਆ। ਰਾਜੂ ਅਨੁਸਾਰ ਉਸ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ। ਦੇਰ ਰਾਤ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ।


ਹਮਲਾਵਰਾਂ ਦੇ ਸਾਥੀਆਂ ਅੱਜੂ ਤੇ ਗਗਨ ਨੇ ਦੱਸਿਆ ਕਿ ਉਹ ਘੋੜਾ ਕਲੋਨੀ ਤੇ ਸਲੇਮ ਟਾਬਰੀ ਦੇ ਵਸਨੀਕ ਹਨ। ਉਹ ਇੱਥੇ ਆਪਣਾ ਕੰਮ ਖਤਮ ਕਰਕੇ ਇੰਜੂਏ ਕਨਰ ਆਏ ਸੀ। ਉਨ੍ਹਾਂ ਨਾਲ ਆਏ ਦੋ ਨੌਜਵਾਨਾਂ ਨੇ ਬਿੱਲ ਨੂੰ ਲੈ ਕੇ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਇੰਨੀ ਵੱਧ ਗਈ ਕਿ ਉਨ੍ਹਾਂ ਮੁਲਾਜ਼ਮਾਂ ਦੀ ਕੁੱਟਮਾਰ ਵੀ ਕਰ ਦਿੱਤੀ।


ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਨਵੀਂ ਰਣਨੀਤੀ! ਔਰਤਾਂ ਸੰਭਾਲਣਗੀਆਂ ਮੋਰਚਾ, ਮਰਦ ਕਰਨਗੇ ਕਣਕ ਦੀ ਵਾਢੀ