Farmers Protest: ਸ਼ੰਭੂ ਬਾਰਡਰ 'ਤੇ ਡਟੇ ਕਿਸਾਨਾਂ ਨੇ ਆਪਣੀ ਰਣਨੀਤੀ ਬਦਲੀ ਹੈ। ਹੁਣ ਮੋਰਚੇ 'ਤੇ ਔਰਤਾਂ ਜ਼ਿੰਮੇਵਾਰੀ ਸੰਭਾਲਣਗੀਆਂ ਤੇ ਕਿਸਾਨ ਖੇਤਾਂ ਦੀ ਵਾਢੀ ਕਰਨਗੇ। ਅੱਜ ਮਹਿਲਾ ਕਿਸਾਨ ਸ਼ੰਭੂ ਬਾਰਡਰ ਉਪਰ ਜਾਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇਕੱਠੀਆਂ ਹੋਈਆਂ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਉਨ੍ਹਾਂ ਦੀ ਅਗਵਾਈ ਕੀਤੀ। ਕਿਸਾਨ ਔਰਤਾਂ ਨੇ ਦੱਸਿਆ ਕਿ ਉਹ ਅੱਜ ਸ਼ੰਭੂ ਬਾਰਡਰ ਲਈ ਰਵਾਨਾ ਹੋ ਰਹੀਆਂ ਹਨ। 


ਉਨ੍ਹਾਂ ਨੇ ਕਿਹਾ ਕਿ ਅੱਗੇ ਖੇਤਾਂ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ। ਇਸ ਲਈ ਕਿਸਾਨਾਂ ਦਾ ਖੇਤਾਂ ਵਿੱਚ ਹੀ ਰਹਿਣਾ ਜ਼ਰੂਰੀ ਹੈ। ਇਸ ਲਈ ਕਿਸਾਨ ਔਰਤਾਂ ਬਾਰਡਰ 'ਤੇ ਮੋਰਚਾ ਸੰਭਾਲਣਗੀਆਂ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਸਰਕਾਰ ਕੋਲ ਪਹੁੰਚਾਉਣ ਲਈ ਜਾ ਰਹੀਆਂ ਹਨ। 


ਕਿਸਾਨਾ ਬੀਬੀਆਂ ਪੰਜਾਬ ਸਰਕਾਰ ਬਾਰੇ ਆਖੀ ਆਹ ਗੱਲ


ਕਿਸਾਨ ਬੀਬੀਆਂ ਨੇ ਕਿਹਾ ਕਿ ਉਹ ਛੇ ਮਹੀਨੇ ਤੱਕ ਫਸਲਾਂ ਪਾਲਦੇ ਹਨ। ਫਿਰ ਜਦੋਂ ਮੁੱਲ ਦੇਣ ਦਾ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਆਲੂ ਦੇ 4 ਰੁਪਏ ਮਿਲਦੇ ਹਨ ਤੇ ਚਿਪਸ 25 ਰੁਪਏ ਵਿੱਚ ਵਿਕਦਾ ਹੈ। ਸਾਰੀ ਮਿਹਨਤ ਉਨ੍ਹਾਂ ਦੀ ਹੈ ਤੇ ਕਾਰਪੋਰੇਟ ਲਾਭ ਕਮਾ ਜਾਂਦੇ ਹਨ।


ਕਿਸਾਨ ਔਰਤ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਨਾਮ ਦੀ ਹੀ ਮਦਦ ਕਰ ਰਹੀ ਹੈ। ਜੇ ਪੰਜਾਬ ਸਰਕਾਰ ਨੇ ਸੱਚੀ ਹੀ ਮਦਦ ਕਰਨੀ ਹੁੰਦੀ ਤਾਂ ਬਾਰਡਰ 'ਤੇ ਨੈੱਟ ਬੰਦ ਨਹੀਂ ਹੋਣਾ ਸੀ। ਸਾਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ ਪਰ ਪੰਜਾਬ ਸਰਕਾਰ ਸਿਰਫ਼ ਦਿਖਾਵਾ ਕਰ ਰਹੀ ਹੈ।


ਇਹ ਵੀ ਪੜ੍ਹੋ: Jalandhar News: ਹੁਸ਼ਿਆਰਪੁਰ-ਫਗਵਾੜਾ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਦੋਸਤਾਂ ਦੀ ਮੌਤ


'ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਸਮਾਪਤ ਕਰਾਂਗੇ ਮੋਰਚਾ'


ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਹਰਿਆਣਾ ਵਿੱਚ ਕਿਸਾਨ ਆਗੂ ਸ਼ੁਭਕਰਨ ਸਿੰਘ ਦੀ ਅਰਥੀ ਕਲਸ਼ ਯਾਤਰਾ ਨੂੰ ਪੰਜ ਦਿਨ ਹੋ ਗਏ ਹਨ। ਹਰਿਆਣਾ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਨੂੰ ਦਬਾ ਕੇ ਰੱਖਿਆ ਹੋਇਆ ਸੀ, ਉਹ ਇਸ ਯਾਤਰਾ ਨੂੰ ਦੇਖਣ ਲਈ ਲਗਾਤਾਰ ਇਕੱਠੇ ਹੋ ਰਹੇ ਹਨ। 


ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਸਿਰਸਾ ਵਿੱਚ ਮਹਾਂਪੰਚਾਇਤ ਹੋਵੇਗੀ। ਇਸ ਤੋਂ ਬਾਅਦ 31 ਮਾਰਚ ਨੂੰ ਅੰਬਾਲਾ ਜਾਇਆ ਜਾਵੇਗਾ। ਇਸੇ ਤਰ੍ਹਾਂ ਰਾਜਸਥਾਨ ਦੇ ਸੀਕਰ ਵਿੱਚ ਵੀ ਮਹਾਪੰਚਾਇਤ ਹੋਵੇਗੀ। ਪੰਧੇਰ ਨੇ ਦੱਸਿਆ ਕਿ ਅੱਜ 800 ਤੋਂ 1000 ਕਿਸਾਨ ਰੇਲਵੇ ਸਟੇਸ਼ਨ ਤੋਂ ਸ਼ੰਭੂ ਬਾਰਡਰ ਲਈ ਰਵਾਨਾ ਹੋ ਰਹੇ ਹਨ। ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਮੋਰਚਾ ਸਮਾਪਤ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Ludhiana news: ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਘਟਨਾ ਸੀਸੀਟੀਵੀ 'ਚ ਕੈਦ, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ