ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਅੱਜ ਰਸੋਈ ਗੈਸ ਸਿਲੰਡਰ (LPG Cylinder) ਇੱਕ ਵਾਰ ਫਿਰ 25 ਰੁਪਏ ਮਹਿੰਗਾ ਹੋ ਗਿਆ ਹੈ। ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਅੱਜ 1 ਮਾਰਚ ਨੂੰ ਕੀਮਤ ਵਿੱਚ ਇਹ ਵਾਧਾ ਕਰ ਦਿੱਤਾ ਗਿਆ ਹੈ। ਹੁਣ ਰਾਜਧਾਨੀ ਦਿੱਲੀ ’ਚ 14.2 ਕਿਲੋਗ੍ਰਾਮ ਵਾਲੇ LPG ਗੈਸ ਸਿਲੰਡਰ ਦੀ ਕੀਮਤ 794 ਰੁਪਏ ਤੋਂ ਵਧ ਕੇ 819 ਰੁਪਏ ਹੋ ਗਈ ਹੈ।
1 ਦਸੰਬਰ, 2020 ਦੀ ਸਵੇਰ ਨੂੰ ਇਹੋ ਗੈਸ ਸਿਲੰਡਰ 594 ਰੁਪਏ ਦਾ ਸੀ, ਜਿਸ ਵਿੱਚ ਹੁਣ 225 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਉਸੇ ਦਿਨ ਪਹਿਲੀ ਦਸੰਬਰ ਨੂੰ ਹੀ ਇਸ ਦੀ ਕੀਮਤ 594 ਰੁਪਏ ਤੋਂ ਵਧ ਕੇ 644 ਰੁਪਏ ਹੋ ਗਈ ਸੀ। ਫਿਰ 1 ਜਨਵਰੀ ਨੂੰ ਇਹ ਸਿਲੰਡਰ 694 ਰੁਪਏ ਦਾ ਹੋ ਗਿਆ। ਚਾਰ ਫ਼ਰਵਰੀ ਨੂੰ 719 ਰੁਪਏ ਦਾ ਤੇ ਫਿਰ 15 ਫ਼ਰਵਰੀ ਨੂੰ ਇਹ 769 ਰੁਪਏ ਦਾ ਹੋ ਗਿਆ ਸੀ।
25 ਫ਼ਰਵਰੀ ਨੂੰ LPG ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹਾ ਕੀਮਤ 794 ਰੁਪਏ ਹੋ ਗਈ ਸੀ। ਅੱਜ ਉਹੀ ਕੀਮਤ 819 ਰੁਪਏ ਹੋ ਗਈ ਹੈ।
ਕੋਲਕਾਤਾ ’ਚ ਸਬਸਿਡੀ ਤੇ ਕਮਰਸ਼ੀਅਲ ਦੋਵੇਂ ਗੈਸ ਸਿਲੰਡਰਾਂ ਦੀ ਕੀਮਤ ਵਧ ਗਈ ਹੈ। ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਇੱਥੇ 845.50 ਰੁਪਏ ਹੋ ਗਈ ਹੈ; ਜਦਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।
ਕੌਮਾਂਤਰੀ ਬਾਜ਼ਾਰ ਤੇ ਕਰੰਸੀ ਦੇ ਐਕਸਚੇਂਜ ਰੇਟ ਰਾਹੀਂ LPG ਦੀ ਕੀਮਤ ਤੈਅ ਹੁੰਦੀ ਹੈ। ਲਗਪਗ ਹਰੇਕ 15 ਦਿਨਾਂ ਵਿੱਚ LPG ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਹਨ।
ਹੁਣ ਰੋਟੀ-ਟੁੱਕ ਵੀ ਔਖਾ: 1 ਦਸੰਬਰ ਨੂੰ 594 ਰੁਪਏ ਵਾਲਾ ਗੈਸ ਸਿਲੰਡਰ, 1 ਮਾਰਚ ਨੂੰ ਹੋ ਗਿਆ 819 ਰੁਪਏ ਦਾ
ਏਬੀਪੀ ਸਾਂਝਾ
Updated at:
01 Mar 2021 01:31 PM (IST)
ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਅੱਜ ਰਸੋਈ ਗੈਸ ਸਿਲੰਡਰ (LPG Cylinder) ਇੱਕ ਵਾਰ ਫਿਰ 25 ਰੁਪਏ ਮਹਿੰਗਾ ਹੋ ਗਿਆ ਹੈ। ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਅੱਜ 1 ਮਾਰਚ ਨੂੰ ਕੀਮਤ ਵਿੱਚ ਇਹ ਵਾਧਾ ਕਰ ਦਿੱਤਾ ਗਿਆ ਹੈ। ਹੁਣ ਰਾਜਧਾਨੀ ਦਿੱਲੀ ’ਚ 14.2 ਕਿਲੋਗ੍ਰਾਮ ਵਾਲੇ LPG ਗੈਸ ਸਿਲੰਡਰ ਦੀ ਕੀਮਤ 794 ਰੁਪਏ ਤੋਂ ਵਧ ਕੇ 819 ਰੁਪਏ ਹੋ ਗਈ ਹੈ।
ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ।
NEXT
PREV
Published at:
01 Mar 2021 01:31 PM (IST)
- - - - - - - - - Advertisement - - - - - - - - -