ਨਵੀਂ ਦਿੱਲੀ: ਦੱਖਣੀ ਭਾਰਤ ਦੇ ਦਿੱਗਜ਼ ਨੇਤਾ ਐਮ ਕਰੁਣਾਨਿਧੀ ਦੇ ਦੇਹਾਂਤ ਦੀ ਖ਼ਬਰ ਹੈ। ਉਹ ਲੰਮੇ ਸਮੇਂ ਤੋਂ ਯੂਰਿਨਿਰੀ ਇਨਫੈਕਸ਼ਨ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਅੱਜ ਸ਼ਾਮ 6 ਵੱਜ ਕੇ 10 ਮਿੰਟ 'ਤੇ ਕਾਵੇਰੀ ਹਸਪਤਾਲ 'ਚ ਆਖਰੀ ਸਾਹ ਲਏ।


ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕਰਦਿਆਂ ਕਿਹਾ ਕਿ ਉਹ ਕਰੁਣਾਨਿਧੀ ਦੀ ਮੌਤ ਤੋਂ ਬੇਹੱਦ ਦੁਖੀ ਹਨ।


ਸਿਆਸੀ ਸਫ਼ਰ:


ਕਰੁਣਾਨਿਧੀ ਪਹਿਲੀ ਵਾਰ 1957 'ਚ ਵਿਧਾਨ ਸਭਾ ਚੋਣਾਂ 'ਚ ਚੁਣੇ ਗਏ ਸਨ। ਖਾਸ ਗੱਲ ਹੈ ਕਿ ਉਹ ਆਪਣੇ ਸਿਆਸੀ ਜੀਵਨ 'ਚ ਕਦੇ ਕੋਈ ਚੋਣ ਨਹੀਂ ਹਾਰੇ। ਰਾਜਨੀਤੀ 'ਚ 61 ਸਾਲ ਸਰਗਰਮ ਰਹਿਣ ਵਾਲੇ ਕਰੁਣਾਨਿਧੀ 13 ਵਾਰ ਸੂਬੇ ਦੇ ਵਿਧਾਇਕ ਤੇ ਇਕ ਵਾਰ ਤਾਮਿਲਨਾਡੂ ਦੇ ਐਮਐਲਸੀ ਵੀ ਰਹਿ ਚੁੱਕੇ ਹਨ।


ਸਾਲ 1924 'ਚ ਜਨਮੇ ਕਰੁਣਾਨਿਧੀ 5 ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।