ਚੰਡੀਗੜ੍ਹ: ਅੱਜਕਲ੍ਹ ਜ਼ਿਆਦਾਤਰ ਫੋਨ ਸਿਰਫ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾ ਰਹੇ ਹਨ, ਪਰ ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ ‘M-tech’ ਨੇ ਬਜ਼ੁਰਗਾਂ ਤੇ ਨੇਤਰਹੀਣਾਂ ਦੀ ਸਹੂਲਤ ਲਈ ਨਵਾਂ ਫੋਨ ‘ਸਾਥੀ’ ਡਿਜ਼ਾਈਨ ਕੀਤਾ ਹੈ। ਇਸ ਫੋਨ ਦੀ ਕੀਮਤ ਮਹਿਜ਼ 1,299 ਰੁਪਏ ਰੱਖੀ ਗਈ ਹੈ। ਇਸ ਨੂੰ ਫਿਲੱਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ।

ਇਹ ਫੋਨ ਬਲੂਟੁੱਥ ਡਾਇਰਲ ਨਾਲ ਲੈਸ ਹੈ, ਜਿਸ ਦੀ ਮਦਦ ਨਾਲ ਫੋਨ ਨੂੰ ਕਿਸੇ ਵੀ ਸਮਾਰਟਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ ਤੇ ਬਿਨ੍ਹਾ ਸਮਾਰਟਫੋਨ ਟੱਚ ਕਿਤਿਆਂ ਕਿਸੇ ਨੂੰ ਵੀ ਕਾਲ ਲਾਈ ਜਾਂ ਰਸੀਵ ਕੀਤੀ ਜਾ ਸਕਦੀ ਹੈ। ਦੂਜਾ, ਇਸ ਫੋਨ ਵਿੱਚ ‘ਅਲਰਟ’ ਫੀਚਰ ਦਿੱਤੀ ਗਈ ਹੈ। ਇਸ ਦੀ ਮਦਦ ਨਾਲ ਫੋਨ ਵਿੱਚ ਅਲਰਟ ਸੈੱਟ ਕਰ ਦਿੱਤਾ ਜਾਂਦਾ ਹੈ। ਮਿਸਾਲ ਵਜੋਂ ਇਸ ਵਿੱਚ ਦਵਾਈ ਖਾਣ ਆਦਿ ਦਾ ਸਮਾਂ ਸੈੱਟ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਇਸ ਵਿੱਚ ਸੁਰੱਖਿਆ ਤੇ ਐਮਰਜੈਂਸੀ ਲਈ SOS ਬਟਨ ਵੀ ਦਿੱਤਾ ਗਿਆ ਹੈ। ਇਸ ਬਟਨ ਦੇ ਜ਼ਰੀਏ ਐਮਰਜੈਂਸੀ ਆਉਣ ’ਤੇ ਸਿਰਫ ਬਟਨ ਦਬਾ ਕੇ ਹੀ ਕਾਲ ਕੀਤੀ ਜਾ ਸਕਦੀ ਹੈ।

ਇਹ ਡੂਅਲ ਸਿੰਮ ਫੋਨ ਹੈ ਜਿਸ ਦੀ ਡਿਸਪਲੇਅ 1.8 ਇੰਚ ਦੀ ਹੈ। ਫੋਨ 32MB ਰੈਮ, 32 MB ਸਟੋਰੇਜ, 0.3 MP ਰੀਅਰ ਕੈਮਰੇ ਤੇ 1800mAh ਦੀ ਬੈਟਰੀ ਨਾਲ ਲੈਸ ਹੈ। ਫੋਨ ਵਿੱਚ 16GB ਤਕ ਦਾ ਮਾਈਕਰੋ ਐਸਡੀ ਕਾਰਡ ਵੀ ਲਾਇਆ ਜਾ ਸਕਦਾ ਹੈ।