ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ‘ਚ ਇੱਕ ਵੱਡਾ ਸੜਕ ਹਾਦਸਾ ਹੋਇਆ, ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ। ਹਾਦਸਾ ਭੈਰਵ ਗਡ ਥਾਣੇ ਦੇ ਨਾਗਦਾ ਰੋਡ ‘ਤੇ ਦੇਰ ਰਾਤ ਹੋਇਆ। ਜਿੱਥੇ ਦੋ ਕਾਰਾਂ ਆਪਸ ‘ਚ ਟੱਕਰਾ ਗਈਆਂ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ।
ਮਰਨ ਵਾਲੇ ਉਜੈਨ ਦੇ ਮਹੇਸ਼ ਨਗਰ, ਨਗਰਕੋਟ ਅਤੇ ਤਿਲਕੇਸ਼ਵਰ ਦੇ ਹਨ। ਜੋ ਇੱਕ ਵਿਆਹ ਤੋਂ ਵਾਪਸ ਆ ਰਹੇ ਸੀ। ਸਭ ਨਾਗਦਾ ਦੇ ਬਿਰਲਾਗ੍ਰਾਮ ‘ਚ ਸੁਭਾਸ਼ ਕਾਇਤ ਦੇ ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੱਕ ਤੇਜ਼ ਰਫਤਾਰ ਕਾਰ ਦੀ ਵੈਨ ‘ਚ ਟੱਕਰ ਹੋਣ ਕਾਰਨ ਵਾਪਰਿਆ ਹੈ।
ਜਿਸ ਦੀ ਟੱਕਰ ਇੰਨੀ ਜ਼ਬਰਦਸਤ ਸੀ ਕੀ ਵੈਨ ਕਰੀਬ 50 ਫੀਟ ਦੂਰ ਦਾ ਕੇ ਗਿਰੀ। ਪੁਲਿਸ ਅਤੇ ਐਂਬੁਲਸ ਦੀ ਮਦਦ ਨਾਲ ਰਾਤ ਇੱਕ ਵੱਜੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਪਹੁੰਚਾਇਆ ਗਿਆ। ਮ੍ਰਿਤਕਾਂ ‘ਚ ਭਾਜਪਾ ਦੇ ਸਾਬਕਾ ਮੰਤਰੀ ਅਰਜੁਨ ਕਾਇਤ ਵੀ ਸ਼ਾਮਲ ਹਨ। ਜਦਕਿ ਏਅਰਬੈਗ ਖੁਲ੍ਹ ਜਾਣ ਕਾਰਨ ਦੂਜੀ ਕਾਰ ‘ਚ ਸਵਾਰ ਲੋਕ ਬਚ ਗਏ।