ਮੱਧ ਪ੍ਰਦੇਸ਼: 'ਏਬੀਪੀ ਨਿਊਜ਼' ਵੱਲੋਂ ਕਰਵਾਏ ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ ਵਿੱਚ ਇਸ ਵਾਰ ਕਾਂਗਰਸ ਬਾਜ਼ੀ ਮਾਰੇਗੀ। ਸਰਵੇਖਣ ਮੁਤਾਬਕ ਸੂਬੇ ਵਿੱਚ ਕਾਂਗਰਸ ਨੂੰ 126, ਬੀਜੇਪੀ ਨੂੰ 94 ਤੇ ਹੋਰਾਂ  ਨੂੰ 10 ਸੀਟਾਂ ਹਾਸਲ ਹੋਈਆਂ। ਜੇ ਵੋਟ ਫੀਸਦ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ 43 ਫੀਸਦੀ, ਬੀਜੇਪੀ ਨੂੰ 40 ਤੇ ਹੋਰਾਂ ਨੂੰ 17 ਫੀਸਦੀ  ਵੋਟ ਮਿਲੇ ਹਨ। ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ ਇਸ ਵਾਰੀ ਬੀਜੇਪੀ ਦੇ ਹੱਥੋਂ ਖਿਸਕ ਸਕਦਾ ਹੈ।

ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਆਪੋ-ਆਪਣੀ ਕਮਰ ਕੱਸ ਚੁੱਕੀ ਹੈ। ਸੂਬੇ ਵਿੱਚ 28 ਨਵੰਬਰ ਤੋਂ ਪਹਿਲੇ ਗੇੜ ਲਈ ਵੋਟਿੰਗ ਹੋਈ ਤੇ ਨਤੀਜੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਨਾਲ 11 ਦਸੰਬਰ ਨੂੰ ਐਲਾਨੇ ਜਾਣਗੇ।

ਸੂਬੇ ਵਿੱਚ ਕਾਂਗਰਸ ਤੇ ਭਾਜਪਾ ਦਰਮਿਆਨ ਹੀ ਮੁੱਖ ਮੁਕਾਬਲਾ ਹੈ। ਵਿਧਾਨ ਸਭਾ ਦੀਆਂ 230 ਸੀਟਾਂ ਹਨ। ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ 165 ਸੀਟਾਂ ਨਾਲ ਜਿੱਤ ਦਰਜ ਕਰਕੇ ਸੱਤਾ ਆਪਣੇ ਹੱਥ ਹੀ ਰੱਖੀ ਸੀ। ਕਾਂਗਰਸ ਸਿਰਫ਼ 58 ਸੀਟਾਂ ਹੀ ਜਿੱਤ ਸਕੀ ਸੀ।

ਮੱਧ ਪ੍ਰਦੇਸ਼ ਵਿੱਚ ਸੱਤ ਜਨਵਰੀ ਤੋਂ ਪਹਿਲਾਂ-ਪਹਿਲਾਂ ਨਵੀਂ ਸਰਕਾਰ ਬਣਨੀ ਜ਼ਰੂਰੀ ਹੈ।