ਮੁੰਬਈ: ਮਹਾਰਾਸ਼ਟਰ ਪੁਲਿਸ ਨੇ ਦੋ ਖਾਲਿਸਤਾਨ ਦੇ ਹਮਾਇਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਹਾਰਾਸ਼ਟਰ ਪੁਲਿਸ ਦੇ ਅਤਿਵਾਦ ਰੋਕੂ ਦਸਤੇ (ਏਟੀਐਸ) ਨੇ ਕਿਹਾ ਹੈ ਕਿ ਦੋ ਖ਼ਾਲਿਸਤਾਨ ਹਮਾਇਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ ਇੱਕ ਨੂੰ ਪੰਜਾਬ ਤੇ ਦੂਜੇ ਨੂੰ ਪੁਣੇ ਤੋਂ ਫੜਿਆ ਗਿਆ ਹੈ।
ਪੁਲਿਸ ਮੁਤਾਬਕ ਕਰਨਾਟਕ ਦੇ ਵਸਨੀਕ ਹਰਪਾਲ ਸਿੰਘ ਨਾਗਰਾ ਨੂੰ ਪੁਣੇ ਜ਼ਿਲ੍ਹੇ ਦੇ ਚੱਕਾਂ ਤੋਂ 2 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਪਾਕਿਸਤਾਨ ’ਚ ਖ਼ਾਲਿਸਤਾਨੀਆਂ ਦੇ ਸੰਪਰਕ ’ਚ ਸੀ। ਉਸ ਦੀ ਸੂਹ ’ਤੇ ਏਟੀਐਸ ਨੇ ਪੰਜਾਬ ’ਚੋਂ ਦੂਜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਉਸ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਹੈ। ਨਾਗਰਾ ਨੂੰ ਮੁੰਬਈ ਅਦਾਲਤ ਨੇ 17 ਦਸੰਬਰ ਤਕ ਏਟੀਐਸ ਦੀ ਹਿਰਾਸਤ ’ਚ ਭੇਜ ਦਿੱਤਾ ਹੈ।