ਮੁੰਬਈ: ਮਹਾਰਾਸ਼ਟਰ 'ਚ ਬੀਜੇਪੀ, ਸ਼ਿਵ ਸੈਨਾ ਤੇ ਛੋਟੀਆਂ ਪਾਰਟੀਆਂ ਦੇ ‘ਮਹਾਯੁਤੀ’ ਗਠਜੋੜ ਖ਼ਿਲਾਫ਼ ਕਾਂਗਰਸ ਤੇ ਐਨਸੀਪੀ ਦੀ ਅਗਵਾਈ ਵਾਲਾ ‘ਮਹਾਅਗਾਡੀ’ ਗਠਜੋੜ ਚੋਣ ਮੈਦਾਨ ਵਿੱਚ ਹੈ। ਇਸ ਸੂਬੇ ਵਿੱਚ 4,28,43,435 ਮਹਿਲਾਵਾਂ ਸਣੇ ਕੁੱਲ 8,98,39,600 ਵੋਟਰ ਹਨ।

ਵਿਧਾਨ ਸਭਾ ਦੀਆਂ 288 ਸੀਟਾਂ ’ਤੇ 235 ਮਹਿਲਾਵਾਂ ਸਣੇ 3,237 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਲਈ 96,661 ਪੋਲਿੰਗ ਬੂਥ ਬਣਾਏ ਗਏ ਹਨ ਤੇ ਕੁੱਲ 6.5 ਲੱਖ ਅਮਲੇ ਨੂੰ ਚੋਣ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ।

ਸੁਰੱਖਿਆ ਪ੍ਰਬੰਧਾਂ ਤਹਿਤ ਮਹਾਰਾਸ਼ਟਰ ਵਿੱਚ ਤਿੰਨ ਲੱਖ ਤੋਂ ਵੱਧ ਸੂਬਾਈ ਅਤੇ ਕੇਂਦਰੀ ਬਲ ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।