ਫੌਜ ਦੇ ਡਿਪੂ ’ਚ ਧਮਾਕਾ, 6 ਦੀ ਮੌਤ, 10 ਜ਼ਖ਼ਮੀ
ਏਬੀਪੀ ਸਾਂਝਾ
Updated at:
20 Nov 2018 12:35 PM (IST)
NEXT
PREV
ਮੁੰਬਈ: ਮਹਾਰਾਸ਼ਟਰ ਦੇ ਜ਼ਿਲ੍ਹਾ ਵਰਧਾ ਵਿੱਚ ਫੌਜ ਦੇ ਡਿਪੂ ਵਿੱਚ ਸਵੇਰੇ 7 ਵਜੇ ਦੇ ਕਰੀਬ ਧਮਾਕਾ ਹੋਇਆ। ਇਸ ਹਾਦਸੇ ਵਿੱਚ 3 ਮਜ਼ਦੂਰ ਤੇ ਇੱਕ ਆਰਡੀਨੈਂਸ ਫੈਕਟਰੀ ਦੇ ਮੁਲਾਜ਼ਮ ਸਮੇਤ 6 ਜਣਿਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ।
ਆਮ ਤੌਰ ’ਤੇ ਜਦ ਵਿਸਫੋਟਕ ਪਦਾਰਥ ਬੇਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਸਫੋਟਕ ਸਮੱਗਰੀ ਨੂੰ ਵਾਹਨਾਂ ਤੋਂ ਲਾਹੁੰਦੇ ਸਮੇਂ ਇਹ ਹਾਦਸਾ ਵਾਪਰਿਆ। ਧਮਾਕੇ ਬਾਅਦ ਪੂਰੇ ਇਲਾਕੇ ਵਿੱਚ ਅਫ਼ਰਾ-ਤਫ਼ਰਾ ਮੱਚ ਗਈ।
ਦੱਸਣਯੋਗ ਹੈ ਕਿ ਇਸੇ ਡਿਪੋ ਵਿੱਚ 2016 ਵਿੱਚ ਵੀ ਇਸੇ ਤਰ੍ਹਾਂ ਦਾ ਹਾਦਸਾ ਵਾਪਰ ਚੁੱਕਿਆ ਹੈ। ਉਸ ਸਮੇਂ 2 ਅਧਿਕਾਰੀਆਂ ਸਮੇਤ 15 ਜਵਾਨਾਂ ਦੀ ਮੌਤ ਹੋਈ ਸੀ। ਇਸ ਦੇ ਇਲਾਵਾ 19 ਹੋਰ ਜ਼ਖ਼ਮੀ ਵੀ ਹੋਏ ਸਨ। ਉਸ ਸਮੇਂ ਵਿਸਫੋਟਕ ਨੂੰ ਅੱਗ ਲੱਗਣ ਕਾਰਨ ਹਾਦਸਾ ਵਾਪਰਿਆ ਸੀ।

- - - - - - - - - Advertisement - - - - - - - - -