ਮੁੰਬਈ: ਮਹਾਰਾਸ਼ਟਰ ‘ਚ ਤਿੰਨ ਦਿਨਾਂ ਤੋਂ ਜਾਰੀ ਰਾਜਨੀਤਕ ਜੋੜਤੋੜ ਬਾਰੇ ਸੁਪਰੀਮ ਕੋਰਟ ‘ਚ ਵਿਰੋਧੀ ਧਿਰ (ਸ਼ਿਵਸੈਨਾ, ਰਾਕਾਂਪਾ-ਕਾਂਗਰਸ) ਦੀ ਪਟੀਸ਼ਨ ‘ਤੇ ਸੁਣਵਾਈ ਜਾਰੀ ਹੈ। ਸ਼ਿਵ ਸੈਨਾ ਵੱਲੋਂ ਕਪਿਲ ਸਿੱਬਲ, ਰਾਕਾਂਪਾ-ਕਾਂਗਰਸ ਵੱਲੋਂ ਅਭਿਸ਼ੇਕ ਮਨੂੰ ਸਿੰਘਵੀ, ਮਹਾਰਾਸ਼ਟਰ ਭਾਜਪਾ ਤੇ ਦੇਵੇਂਦਰ ਫੜਨਵੀਸ ਵੱਲੋਂ ਮੁਕੁਲ ਰੋਹਤਾਗੀ ਤੇ ਕੇਂਦਰ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਕੋਰਟ ਰੂਮ ‘ਚ ਮੌਜੂਦ ਰਹੇ।
ਮਹਿਤਾ ਨੇ ਕਿਹਾ ਕਿ ਅਜੀਤ ਪਵਾਰ ਵੱਲੋਂ ਗਵਰਨਰ ਨੂੰ ਦਿੱਤੇ ਪੱਤਰ ‘ਚ 54 ਵਿਧਾਇਕਾਂ ਦੇ ਦਸਤਖ਼ਤ ਸੀ। ਫਲੋਰ ਟੈਸਟ ਸਭ ਤੋਂ ਬਿਹਤਰ ਹਨ, ਪਰ ਕੋਈ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਇਹ 24 ਘੰਟੇ ‘ਚ ਹੀ ਹੋਵੇ। ਸਿੰਘਵੀ ਨੇ ਕਿਹਾ ਕਿ ਜਦੋਂ ਦੋਵੇਂ ਪੱਖ ਫਲੋਰ ਟੈਸਟ ਚਾਹੁੰਦੇ ਹਨ ਤਾਂ ਇਸ ‘ਚ ਦੇਰੀ ਕਿਉਂ ਹੋ ਰਹੀ ਹੈ?
ਜਸਟਿਸ ਐਨਵੀ ਰਮਨਾ, ਜਸਟਿਸ ਅਸੋਕ ਭੂਸ਼ਨ ਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਮਾਮਲੇ ਦੀ ਸੁਵਾਈ ਕਰ ਰਹੀ ਹੈ। ਜੱਜ ਸੰਜੀਵ ਖੰਨਾ ‘ਚ ਪੁਰਾਣੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ‘ਚ ਫਲੋਰ ਟੈਸਟ 24 ਘੰਟਿਆਂ ‘ਚ ਹੋਇਆ ਹੈ। ਕੁਝ ਮਾਮਲਿਆਂ ‘ਚ ਫਲੋਰ ਟੈਸਟ ਲਈ 48 ਘੰਟੇ ਦਿੱਤੇ ਗਏ।
ਕੀ ਪਾਰਟੀਆਂ ਫਲੋਰ ਟੈਸਟ ਦੇ ਮੁੱਦੇ ‘ਤੇ ਕੁਝ ਕਹਿਣਾ ਚਾਹੁਣਗੀਆਂ। ਇਸ ‘ਤੇ ਸਾਲੀਸਿਟਰ ਜਨਰਲ ਮਹਿਤਾ ਤੇ ਰੋਹਤਾਗੀ ਨੇ ਕੋਰਟ ਨੂੰ ਕੋਈ ਵੀ ਅੰਤਮ ਹੁਕਮ ਜਾਰੀ ਕਰਨ ਤੋਂ ਬਚਣ ਲਈ ਕਿਹਾ।
ਨਹੀਂ ਸੁਲਝੀ ਮਹਾਰਾਸ਼ਟਰ ਦੀ ਬੁਝਾਰਤ, ਕੱਲ੍ਹ ਆਏਗਾ ਸੁਪਰੀਮ ਕੋਰਟ ਦਾ ਫੈਸਲਾ
ਏਬੀਪੀ ਸਾਂਝਾ
Updated at:
25 Nov 2019 12:38 PM (IST)
ਮਹਾਰਾਸ਼ਟਰ ‘ਚ ਤਿੰਨ ਦਿਨਾਂ ਤੋਂ ਜਾਰੀ ਰਾਜਨੀਤਕ ਜੋੜਤੋੜ ਬਾਰੇ ਸੁਪਰੀਮ ਕੋਰਟ ‘ਚ ਵਿਰੋਧੀ ਧਿਰ (ਸ਼ਿਵਸੈਨਾ, ਰਾਕਾਂਪਾ-ਕਾਂਗਰਸ) ਦੀ ਪਟੀਸ਼ਨ ‘ਤੇ ਸੁਣਵਾਈ ਜਾਰੀ ਹੈ। ਸ਼ਿਵ ਸੈਨਾ ਵੱਲੋਂ ਕਪਿਲ ਸਿੱਬਲ, ਰਾਕਾਂਪਾ-ਕਾਂਗਰਸ ਵੱਲੋਂ ਅਭਿਸ਼ੇਕ ਮਨੂੰ ਸਿੰਘਵੀ, ਮਹਾਰਾਸ਼ਟਰ ਭਾਜਪਾ ਤੇ ਦੇਵੇਂਦਰ ਫੜਨਵੀਸ ਵੱਲੋਂ ਮੁਕੁਲ ਰੋਹਤਾਗੀ ਤੇ ਕੇਂਦਰ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਕੋਰਟ ਰੂਮ ‘ਚ ਮੌਜੂਦ ਰਹੇ।
- - - - - - - - - Advertisement - - - - - - - - -