ਨਵੀਂ ਦਿੱਲੀ: ਚੋਣ ਕਮੀਸ਼ਨ ਅੱਜ ਦੋ ਸੂਬਿਆਂ ਮਹਾਰਾਸ਼ਟਰ ਅਤੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਸਕਦਾ ਹੈ। EC ਅੱਜ ਦਪਹਿਰ 12 ਵਜੇ ਪ੍ਰੈਸ ਕਾਨਫਰੰਸ ਕਰੇਗਾ। ਇਸੇ ਦੌਰਾਨ ਚੋਣਾਂ ਦੀ ਤਾਰੀਖਾਂ ਦਾ ਵੀ ਐਲਾਨ ਕੀਤਾ ਜਾਵੇਗਾ। ਝਾਰਖੰਡ ਵਿਧਾਨਸਭਾ ਚੋਣਾਂ ਦੇ ਲਈ ਐਲਾਨ ਬਾੳਦ ‘ਚ ਕੀਤਾ ਜਾਵੇਗਾ। ਬੁੱਧਵਾਰ ਨੂੰ ਚੋਣ ਕਮੀਸ਼ਨ ਨੇ ਦੱਸਿਆ ਸੀ ਕਿ ਕੁਝ ਰਾਜਨੀਤੀਕ ਪਾਰਟੀਆਂ ਇਹ ਮੰਗ ਕਰ ਰਹੀਆਂ ਹਨ ਕਿ ਵਿਧਾਨਸਭਾ ਚੋਣਾਂ ਦੀਵਾਲੀ ਤੋਂ ਬਾਅਦ ਕਰਵਾਈਆਂ ਜਾਣ।


ਮਹਾਰਾਸ਼ਟਰ ਅਤੇ ਹਰਿਆਣਾ ਦੋਵਾਂ ਸੂਬਿਆਂ ‘ਚ ਬੀਜੇਪੀ ਸਰਕਾਰ ਹੈ। ਇਸੇ ਸਾਲ ਹੋਏ ਲੋਕਸਭਾ ਚੋਣਾਂ ‘ਚ ਬੀਜੇਪੀ ਨੇ ਸ਼ਾਨਦਾਰ ਜਿੱਤ ਦਰਜ ਹਾਸਲ ਕੀਤੀ। ਵਿਰੋਧੀ ਧਰਿ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੀਜੇਪੀ ਦੇ ਵਿਜੇ ਰੱਥ ਨੂੰ ਰੋਕਣਾ ਗਠ। ਉਧਰ ਬੀਜੇਪੀ ਇੱਕ ਵਾਰ ਫੇਰ ਸੱਤਾ ‘ਚ ਵਾਪਸੀ ਦੇ ਲਈ ਜੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ।

ਮਹਾਰਾਸ਼ਟਰ ‘ਚ ਵਿਧਾਨਸਭਾ ਦੀ 288 ਸੀਟਾਂ ਹਨ। ਸਾਲ 2014 ‘ਚ ਵਿਧਾਨ ਸਭਾ ਚੋਣਾਂ ‘ਚ ਇੱਥੇ ਬੀਜੇਪੀ ਅਤੇ ਸ਼ਿਵਸੇਨਾ ਵੱਖ-ਵੱਖ ਚੋਣਾ ਲੜੀ ਸੀ। ਉਸ ਸਮੇਂ ਬੀਜੇਪੀ 122 ਸੀਟਾਂ ਜਿੱਤਣ ‘ਚ ਕਾਮਯਾਬ ਰਹੀ ਸੀ ਜਦਕਿ ਸ਼ਿਵਸੇਨਾ ਨੂੰ 63 ਸੀਟਾਂ ਮਿਲੀਆਂ ਸੀ। 2014 ਦੀ ਚੋਣਾਂ ‘ਚ ਕਾਂਗਰਸ 42 ਸੀਟਾਂ ਅਤੇ ਐਨਸੀਪੀ 41 ਸੀਟਾਂ ਜਿੱਤਣ ‘ਚ ਕਾਮਯਾਬ ਰਹੀ ਸੀ।

ਉਧਰ ਹਰਿਆਣਾ ‘ਚ ਵਿਧਾਨ ਸਭਾ ਦੀ 90 ਸੀਟਾਂ ਹਨ। ਇੱਥੇ ਸਾਲ 2014 ‘ਚ ਵਿਧਾਨਸਭਾ ਚੋਣਾਂ ‘ਚ ਬੀਜੇਪੀ ਨੂੰ ਬਹੁਮਤ ਹਾਸਲ ਹੋਇਆ ਸੀ। ਬੀਜੇਪੀ ਸੂਬੇ ‘ਚ 47 ਸੀਟਾਂ ‘ਤੇ ਜਿੱਤ ਦਰਜ ਕਰਨ ‘ਚ ਕਾਮਯਾਬ ਰਹੀ ਸੀ। ਉਸ ਸਮੇਂ ਸੂਬੇ ‘ਚ ਕਾਂਗਰਸ ਸਿਰਫ 15 ਸੀਟਾਂ ਅਤੇ ਇੰਡੀਅਨ ਨੈਸ਼ਨਲ ਲੋਕਦਲ 19 ਸੀਟਾਂ ਜਿੱਤਣ ‘ਚ ਕਾਮਯਾਬ ਰਹੀ ਸੀ।